ਚੰਡੀਗੜ੍ਹ, 6 ਅਕਤੂਬਰ, 2017 : ਪੰਜਾਬ ਵਿਚ ਇੱਟ ਭੱਠੇ ਹੁਣ ਸਾਨ ਵਿਚ 150 ਦਿਨ ਹੀ ਚਲਣਗੇਂ ।ਇਹ ਫੈਸਲਾ ਅੱਜ ਪੰਜਾਬ ਇੱਟ ਭੱਠਾ ਸੰਘ (ਪੰਜਾਬ ਬ੍ਰਿਕ ਕਲਿਨ ਆਨਰਸ ਐਸੋਸਇਏਸ਼ਨ) ਦੀ ਨਵ ਗਠਤ ਕਾਰਜਕਾਰਣੀ ਅਤੇ ਮੈਂਬਰਾਂ ਦੀ ਚੰਡੀਗੜ ਵਿਚ ਚੈਅਰਮੇਨ ਕੁਲਦੀਪ ਕੁਮਾਰ ਖੰਡੂਜਾ ਦੀ ਅਗੂਵਾਈ ਹੇਠ ਸਾਲਾਨਾ ਬੈਠਕ ਵਿਚ ਲਿਆ ।
ਨਵੇਂ ਬਣੇ ਪਰਮੂਖ ਕੁਲਦੀਪ ਸਿੰਘ ਮੱਕੜ ਨੇ ਦਸਿਆ ਸੀ ਸੁਬੇ ਵਿਚ ਭੱਠਿਆਂ ਦਾ ਸੰਚਾਲਨ ਇਕ ਫਰਵਰੀ ਤੋਂ 30 ਜੂਨ ਤਕ ਕੀਤਾ ਜਾਵੇਗਾ ਜਿਸ ਵਿਚ ਵਿਧਿਵਤ ਸੁਚਣਾ ਇਕ ਪ੍ਰਤੀਨਿਧਿ ਮੰਡਲ ਰਾਹੀਂ ਆਉਣ ਵਾਲੀ 25 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਸੰਬੰਧਤ ਵਿਭਾਗਾਂ ਨੂੰ ਦੇ ਦੀ ਜਾਵੇਗੀ । ਅੱਜ ਸਾਲਾਨਾ ਬੈਠਕ ਵਿਚ ਕੀਤੇ ਗਈ ਚੋਣ ਵਿਚ ਐਚਐਸ ਸੈਖੋਂ ਨੂੰ ਵਾਇਸ ਪ੍ਰੇਜੀਡੇਂਟ, ਸੁਰੇਂਦਰ ਸਿੰਗਲਾ ਨੂੰ ਮੁੱਖ ਸਕਤਰ, ਇੰਦਰਜੀਤ ਵਰਮਾ ਨੂੰ ਸਕਤਰ ਜਦਕਿ ਸੀਏ ਰਵਿੰਦਰ ਗੋਇਲ ਨੂੰ ਖੰਜਾਚੀ ਬਣਾਇਆ ਗਿਆ । ਇਕ ਬਾਡੀ ਅਗਲੇ ਦੋ ਸਾਲਾਂ ਤਕ ਅਪਣੀ ਸੇਵਾਵਾਂ ਦੇਵੇਗੀ । ਸੰਘ ਵਿਚ 22 ਜਿਲਿਆਂ ਦੇ ਕਰੀਬ 3100 ਭੱਠਾ ਮਾਲਿਕ ਇਸ ਸੰਘ ਦੇ ਮੈਂਬਰ ਹਨ ।