ਨਵੀਂ ਦਿੱਲੀ, 11 ਜੁਲਾਈ, 2017 : ਮਾਰੂਤੀ ਨੇ Baleno, Ciaz, Eritga, S-cross ਅਤੇ Vita-braja ਦੇ ਇੰਫੋਟੋਂਮੈਂਟ ਸਿਸਟਮ ਨੂੰ ਅਪਡੇਟ ਕੀਤਾ ਹੈ। ਪਹਿਲਾਂ ਇਸ 'ਚ ਐਪਲ ਕਾਰਪਲੇਅ ਦੀ ਸੁਵਿਧਾ ਮਿਲਦੀ ਸੀ। ਹੁਣ ਇਸ 'ਚ ਐਂਡ੍ਰਾਇਡ ਆਟੋ ਅਤੇ ਨਵਾਂ ਨੇਵਿਗੇਸ਼ਨ ਮੈਪ ਵੀ ਸ਼ਾਮਲ ਕੀਤਾ ਗਿਆ ਹੈ। ਗਾਹਕ ਆਪਣੇ ਨਜ਼ਦੀਕੀ ਸ਼ੋਰੂਮ 'ਤੇ ਇਸ ਸਿਸਟਮ ਨੂੰ ਫ੍ਰੀ 'ਚ ਅਪਡੇਟ ਕਰਵਾ ਸਕਦੇ ਹਨ। ਇਹ ਅਪਡੇਟ ਸਿਸਟਮ ਹੁਣ ਤਕ ਕੇਵਲ ਮਾਰੂਤੀ ਸੁਜ਼ੂਕੀ ਇਗਨੀਸ ਅਤੇ ਨਵੀਂ ਡਿਜ਼ਾਇਰ 'ਚ ਹੀ ਮਿਲਦਾ ਸੀ। ਮਾਰੂਤੀ ਨੇ 7.0 ਇੰਚ ਟੱਚਸਕਰੀਨ ਇੰਫੋਟੇਮੈਂਟ ਸਿਸਟਮ ਨੂੰ ਦੇਣ ਦੀ ਸ਼ੁਰੂਆਤ ਐੱਸ-ਕਰਾਸ ਨਾਲ ਕੀਤੀ ਸੀ। ਪਹਿਲਾਂ ਇਸ 'ਚ ਨੇਵੀਗੇਸ਼ਨ, ਬਲੂਟੂਥ ਅਤੇ ਐਪਲ ਕਾਰਪਲੇਅ ਕੁਨੇਕਟਿਵਿਟੀ ਦੀ ਸੁਵਿਧਾ ਮਿਲਦੀ ਸੀ, ਹੁਣ ਇਸ 'ਚ ਐਂਡ੍ਰਾਇਡ ਆਟੋ ਵੀ ਜੁੜ ਗਿਆ ਹੈ। ਮਾਰੂਤੀ ਦੇ ਇਲਾਵਾ ਹੁੰਡਈ ਦੀ ਗ੍ਰੈਂਡ ਆਈ-10, ਐਕਸੈਂਟ, ਕਰੇਟਾ ਅਤੇ ਆਈ-20 'ਚ ਵੀ ਇਹ ਸੁਵਿਧਾ ਮਿਲਦੀ ਹੈ।
ਦੱਸਣਯੋਗ ਹੈ ਕਿ ਜੇਕਰ ਤੁਸੀਂ Baleno, Ciaz, Eritga, S-cross ਅਤੇ Vita-braja ਚੋਂ ਕੋਈ ਵੀ ਨਵੀਂ ਕਾਰ ਖਰੀਦਣ ਦਾ ਵਿਚਾਰ ਬਣਾ ਰਹੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਨਵੀਆਂ ਕਾਰਾਂ 'ਚ ਇਹ ਸਿਸਮਟ ਪਹਿਲਾਂ ਤੋਂ ਹੀ ਅਪਡੇਟ ਹੋ ਕੇ ਆਵੇਗਾ।