ਮੁੰਬਈ, 27 ਅਪ੍ਰੈਲ, 2017 : 500 ਤੇ 2000 ਦੇ ਨੋਟ ਤੋਂ ਬਾਅਦ ਹੁਣ ਜਲਦ ਹੀ 10 ਤੇ 5 ਦੇ ਨਵੇਂ ਸਿੱਕੇ ਜਾਰੀ ਹੋਣਗੇ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਆਰਬੀਆਈ ਮੁਤਾਬਕ ਕੇਂਦਰ ਸਰਕਾਰ ਪੰਜ ਰੁਪਏ ਦਾ ਸਿੱਕਾ ਇਲਾਹਾਬਾਦ ਹਾਈਕੋਰਟ ਦੀ 150ਵੀ ਵਰ੍ਹੇਗੰਢ ਤੇ 10 ਰੁਪਏ ਦਾ ਸਿੱਕਾ ਨੈਸ਼ਨਲ ਆਰਕਾਈਵ ਆਫ਼ ਇੰਡੀਆ ਦੇ ਸੌ ਸਾਲ ਪੂਰੇ ਹੋਣ ਦੀ ਯਾਦ ਵਿੱਚ ਜਾਰੀ ਕਰੇਗੀ।
ਇਸ ਦੇ ਨਾਲ ਹੀ ਆਰਬੀਆਈ ਨੇ ਇਹ ਵੀ ਕਿਹਾ ਕਿ ਨਵੇਂ ਸਿੱਕੇ ਆਉਣ ਤੋਂ ਬਾਅਦ ਵੀ ਪੁਰਾਣੇ ਸਿੱਕੇ ਦਾ ਚਲਨ ਜਾਰੀ ਰਹੇਗਾ। ਬੈਂਕ ਨੇ ਕਿਹਾ ਕਿ ਪੰਜ ਰੁਪਏ ਦੇ ਸਿੱਕੇ ਵਿੱਚ ਇਲਾਹਾਬਾਦ ਹਾਈਕੋਰਟ ਦੀ ਬਿਲਡਿੰਗ ਦਾ ਅਗਲਾ ਹਿੱਸੇ ਵਿੱਚ ਕਿਤਾਬ ਤੋਂ ਨਿਕਲਦਾ ਹੋਇਆ ਨਜ਼ਰ ਆਏਗਾ। ਇਸ ਦੇ ਨਾਲ ਹੀ ਸਿੱਕੇ ਦੀ ਹੇਠਲੇ ਹਿੱਸੇ ਵਿੱਚ ਅੰਗਰੇਜ਼ੀ ਅੰਕ ਵਿੱਚ 1866-2016 ਵੀ ਲਿਖਿਆ ਹੋਇਆ ਦਿੱਖੇਗਾ।
ਉੱਥੇ ਹੀ ਦਸ ਰੁਪਏ ਦੇ ਨਵੇਂ ਸਿੱਕੇ ਦੇ ਵਿੱਚ ਨੈਸ਼ਨਲ ਆਰਕਾਈਵ ਆਫ਼ ਇੰਡੀਆ ਦੀ ਬਿਲਡਿੰਗ ਦਿੱਸੇਗੀ। 125ਵੀਂ ਵਰ੍ਹੇਗੰਢ ਦਾ ਲੋਗੋ ਨੈਸ਼ਨਲ ਆਰਕਾਈਵ ਆਫ਼ ਇੰਡੀਆ ਦੀ ਬਿਲਡਿੰਗ ਦੇ ਵਿੱਚ ਤੇ ਬਿਲਡਿੰਗ ਦੀ ਫ਼ੋਟੋ ਦੇ ਉੱਪਰ ਵੀ ਦੇਖੇਗੀ। ਨਵੇਂ ਦਸ ਰੁਪਏ ਦੇ ਸਿੱਕੇ ਉੱਤੇ ਕੌਮਾਂਤਰੀ ਨਿਊਮੇਰਲਸ ਵਿੱਚ 1916 ਤੇ 2016 ਵੀ ਲਿਖਿਆ ਹੋਵੇਗਾ।
abp ਸਾਂਝਾ ਤੋਂ ਧੰਨਵਾਦ ਸਹਿਤ