ਨਵੀਂ ਦਿੱਲੀ, 26 ਮਾਰਚ, 2017 : ਨਵ-ਵਿੱਤੀ ਸਾਲ 1 ਅਪ੍ਰੈਲ ਤੋਂ ਕਾਰ, ਮੋਟਕਸਾਈਕਲ ਅਤੇ ਹੈਲਥ ਦਾ ਇੰਸ਼ੋਰੈਂਸ ਪ੍ਰੀਮੀਅਰ ਮਹਿੰਗਾ ਹੋ ਜਾਵੇਗਾ। ਬੀਮਾ ਅਥਾਰਟੀ ਅਤੇ ਵਿਕਾਸ ਅਥਾਰਟੀ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ। ਕਾਰ, ਮੋਟਰਸਾਈਕਲ ਇੰਸ਼ੋਰੈਂਸ ਵਧਣ ਦੇ ਨਾਲ ਹੀ 1 ਅਪ੍ਰੈਲ ਤੋਂ ਥਰਡ ਪਾਰਟੀ ਇੰਸ਼ੋਰੈਂਸ ਵੀ ਮਹਿੰਗਾ ਹੋ ਜਾਵੇਗਾ। ਈਰਡਾ ਨੇ ਥਰਡ ਪਾਰਟੀ ਮੋਟਰ ਬੀਮਾ ਪ੍ਰੀਮੀਅਰ ਵਧਾਉਣ ਲਈ ਜ਼ਰੂਰੀ ਕੈਲਕੁਲੇਸ਼ਨ ਕਰਨ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਈਰਡਾ ਦਾ ਕਹਿਣਾ ਹੈ ਕਿ ਬੀਮਾ ਕੰਪਨੀਆਂ ਏਜ਼ੰਟਾਂ ਨੂੰ ਦਿੱਤੇ ਜਾਣ ਵਾਲੇ ਕਮੀਸ਼ਨ ਅਤੇ ਰਿਮਊਨਰੇਸ਼ਨ ਰੇਟ ਦਾ ਰਵੀਜ਼ਨ ਕਰ ਸਕਦੀ ਹੈ। ਇਸ ਦੇ ਇਲਾਵਾ ਏਜ਼ੰਟਾਂ ਦੀ ਹੌਸਲਾ ਅਫਜਾਈ ਕਰਨ ਲਈ ਰਿਵਾਰਡ ਸਿਸਟਮ ਵੀ ਇੰਟਰਡਿਊਸ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਸਭ ਤੋਂ ਬਾਅਦ ਵੀ ਮੌਜੂਦਾ ਰੇਟ 'ਚ 5 ਫੀਸਦੀ ਤੱਕ ਹੀ ਪ੍ਰੀਮੀਅਰ ਵਾਧਾ ਕੀਤਾ ਜਾ ਰਿਹਾ ਹੈ।
ਈਰਡਾ ਦਾ ਕਹਿਣਾ ਹੈ ਕਿ ਬੀਮਾ ਕੰਪਨੀਆਂ ਨੂੰ ਇਹ ਵੀ ਸਰਟੀਫਿਕੇਟ ਦੇਣਾ ਹੋਵੇਗਾ ਕਿ ਜੋ ਪਾਲਸੀ ਪਹਿਲੇ ਸੇਲ ਹੋ ਚੱਕੀ ਹੈ, ਉਸ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ। ਸਰਟੀਫਿਕੇਟ 'ਚ ਇਹ ਵੀ ਸਾਫ ਦੱਸਣਾ ਹੋਵੇਗਾ ਕਿ ਪ੍ਰੀਮੀਅਰ ਰੇਟ 'ਚ ਇਸ ਤਰ੍ਹਾਂ ਦਾ ਕੋਈ ਵੀ ਬਦਲਾਅ ਨਹੀਂ ਹੋਵੇਗਾ, ਜਿਸ ਨਾਲ ਪਾਲਸੀ ਹੋਲਡਰ ਨੂੰ ਨੁਕਸਾਨ ਹੋਵੇ।