ਨਵੀਂ ਦਿੱਲੀ, 13 ਫਰਵਰੀ, 2017 : ਭਾਰਤ ਦੀ ਨਵੀਂ ਫੁੱਲ ਟਾਈਮ ਏਅਰਲਾਈਨ ਕੰਪਨੀ ‘ਜ਼ੂਮ ਏਅਰ’ ਨੂੰ ਲਾਂਚ ਕਰ ਦਿੱੱਤਾ ਗਿਆ ਹੈ। ਇਸ ਕੰਪਨੀ ਨੇ ਆਪਣੀ ਪਹਿਲੀ ਉਡਾਨ ਦਿੱਲੀ ਤੋਂ ਦੁਰਗਾਪੁਰ ਲਈ ਭਰੀ, ਜਿਸ ਨੂੰ ਕੇਂਦਰੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਹਰੀ ਝੰਡੀ ਦਿਖਾਈ। ਮੰਨਿਆ ਜਾ ਰਿਹਾ ਹੈ ਕਿ ਛੋਟੇ ਸ਼ਹਿਰਾਂ ਲਈ ਉਡਾਨ ਭਰਨ ਵੱਲ ਇਸ ਕੰਪਨੀ ਦਾ ਖਾਸ ਧਿਆਨ ਰਹੇਗਾ। ਸ਼ੁਰੂਆਤੀ ਦਿਨਾਂ ‘ਚ ਕੰਪਨੀ ਦੀ ਫਲਾਈਟ ਦਿੱਲੀ, ਕੋਲਕਾਤਾ, ਮੁੰਬਈ ਅਤੇ ਹੈਦਰਾਬਾਦ ਤੱਕ ਰਹੇਗੀ। ਉੱਥੇ ਹੀ ਕੰਪਨੀ ਦਾ ਦਾਅਵਾ ਹੈ ਕਿ ਉਹ ਛੋਟੇ ਸ਼ਹਿਰਾਂ ਲਈ ਵੀ ਜਲਦੀ ਹੀ ਫਲਾਈਟ ਮੁੱਹਈਆ ਕਰਾਵੇਗੀ। ਕੰਪਨੀ ਦੀ ਵੈਬਸਾਈਟ ਮੁਤਾਬਕ ਕੰਪਨੀ ਪਹਿਲੇ ਪੜਾਅ ‘ਚ ਜੰਮੂ, ਨਵੀਂ ਦਿੱਲੀ ਤੋਂ ਆਇਜਵਾਲ, ਔਰੰਗਾਬਾਦ, ਚੰਡੀਗੜ੍ਹ, ਧਰਮਸ਼ਾਲਾ, ਦੀਮਾਪੁਰ, ਦੁਰਗਾਪੁਰ, ਕੁੱਲੂ, ਲਖਨਊ, ਰਾਂਚੀ, ਸ਼੍ਰੀਨਗਰ, ਸ਼ਿਲਾਂਗ ਵਰਗੀਆਂ ਥਾਵਾਂ ਲਈ ਸੇਵਾਵਾਂ ਮੁਹੱਈਆ ਕਰਾਵੇਗੀ। ਜੰਮੂ ਏਅਰ ਗੁਰੂਗ੍ਰਾਮ ‘ਚ ਮੌਜੂਦ ਜੈਕਸਸ ਏਅਰ ਸਰਵਿਸ ਦੀ ਫਰਮ ਹੈ। ਇਸਦੇ ਆਪ੍ਰੇਸ਼ਨ ‘ਚ CR-J200 LR ਜਹਾਜ ਸ਼ਾਮਲ ਹੋਣਗੇ। ਕਿਸੇ ਪ੍ਰਾਈਵੇਟ ਪਲੇਨ ਦੀ ਤਰ੍ਹਾਂ ਇਹ ਜਹਾਜ ਸਾਈਜ ‘ਚ ਛੋਟੇ ਹੁੰਦੇ ਹਨ ।