ਐਸ.ਏ.ਐਸ ਨਗਰ, 26 ਦਸੰਬਰ, 2016 : ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਸਮੂਹ ਰਜਿਸਟਰਡ ਵਪਾਰੀਆਂ ਨੂੰ ਪਰੋਵਿਜ਼ਨਲ ਜੀ.ਐਸ.ਟੀ, ਆਈ.ਡੀ ਪਾਸਵਰਡ ਦਿੱਤੇ ਜਾ ਰਹੇ ਹਨ, ਇਹ ਰਜਿਸਟਰਡ ਵਪਾਰੀ ਆਪਣਾ ਜੀ.ਐਸ.ਟੀ, ਆਈ.ਡੀ. ਅਤੇ ਪਾਸਵਰਡ 30 ਦਸੰਬਰ ਤੱਕ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨ ਐਸ.ਸੀ.ਓ ਨੰ: 9 ਅਤੇ 10 ਸੈਕਟਰ 68 ਐਸ.ਏ.ਐਸ.ਨਗਰ ਤੋਂ ਸਵੇਰੇ 9.00 ਵਜੇ ਤੋਂ ਸਾਮ 5.00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀਮਤੀ ਸਿੰਜਨੀ ਤਿਵਾੜੀ ਨੇ ਦਿੰਦਿਆ ਦੱਸਿਆ ਕਿ ਹਰੇਕ ਵਪਾਰੀ ਲਈ 31 ਦਸੰਬਰ 2016 ਤੱਕ ਆਪਣਾ ਅਕਾਉਂਟ ਐਕਟੀਵੇਟ ਕਰਨਾ ਜਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਪਾਰੀ ਆਪਣਾ ਜੀ.ਐਸ.ਟੀ, ਆਈ.ਡੀ. ਅਤੇ ਪਾਸਵਰਡ ਐਕਟਿਵੇਟ ਕਰਾਉਣ ਤੋਂ ਰਹਿ ਜਾਂਦਾ ਹੈ ਤਾਂ ਉਨ੍ਹਾਂ ਨੂੰ ਜੀ.ਐਸ.ਟੀ ਲੱਗਣ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ੍ਰੀਮਤੀ ਸਿੰਜਨੀ ਤਿਵਾੜੀ ਨੇ ਹੋਰ ਦੱਸਿਆ ਕਿ ਸਹਾਇਕ ਕਰ ਅਤੇ ਆਬਕਾਰੀ ਕਮਿਸਨਰ ਦੇ ਦਫ਼ਤਰ ਵਿਖੇਂ ਕੁੱਲ 12 ਵਾਰਡਾਂ ਲਈ 12 ਵਾਰਡ ਇੰਚਾਰਜ (ਈ.ਟੀ.ਓ ਨਿਯੁਕਤ ਕੀਤੇ ਗਏ ਹਨ। ਰਜਿਸਟਰਡ ਵਿਪਾਰੀ ਅਧਿਕਾਰਤ ਕੀਤੇ ਨੁਮਾਇੰਦੇ ਵੱਲੋਂ ਇਹ ਪ੍ਰਵੋਜੀਨਲ ਜੇ.ਐਸ.ਟੀ., ਆਈ.ਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦੇ ਹਨ।
ਸ੍ਰੀਮਤੀ ਸਿੰਜਨੀ ਤਿਵਾੜੀ ਨੇ ਦੱਸਿਆ ਕਿ 31 ਦਸੰਬਰ 2016 ਤੱਕ ਹਰੇਕ ਵਪਾਰੀ www.gst.gov.in ਪੋਟਲ ਉਪਰ ਲੋਗਿਨ ਕਰ ਸਕਦਾ ਹੈ । ਰਜਿਸਟਰਡ ਵਪਾਰੀ ਆਪ ਜਾਂ ਆਪਣੇ ਵੱਲੋਂ ਅਧਿਕਾਰਤ ਨੁਮਾਇੰਦੇ ਰਾਹੀਂ ਇਹ ਪ੍ਰੋਵੀਜਨਲ ਜੇ.ਐਸ.ਟੀ, ਆਈ.ਡੀ ਅਤੇ ਪਾਸਵਰਡ ਲੈ ਸਕਦਾ ਹੈ। ਵਧੇਰੇ ਜਾਣਕਾਰੀ ਅਤੇ ਅਧਿਕਾਰਤਾ ਪੱਤਰ www.pextax.com ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।