ਕੈਨੇਡਾ: ਬੀ ਸੀ ਸੂਬੇ ਦੇ ਸਪੀਕਰ ਨੇ ਗਿ: ਬਲਬੀਰ ਸਿੰਘ ਚੰਗਿਆੜਾ ਦੀ ਕਿਤਾਬ ਅਭੁੱਲ ਯਾਦਾਂ ਨੂੰ ਕੀਤਾ ਰਿਲੀਜ਼
ਅੰਮ੍ਰਿਤਸਰ, 11 ਮਈ 2021 - ਬਰਨਬੀ ਸ਼ਹਿਰ ਦੇ ਬਰਿਟਸ ਕੁਲੰਬੀਆ ਦੇ ਵਿਧਾਨ ਸਭਾ ਸਪੀਕਰ ਕੇ ਰਾਜ ਚੌਹਾਨ ਨੇ ਆਪਣੇ ਦਫਤਰ ਵਿੱਚ ਪ੍ਰਸਿੱਧ ਪ੍ਰਚਾਰਕ ਗਿ: ਬਲਬੀਰ ਸਿੰਘ ਚੰਗਿਆੜਾ ਦੀ ਕਿਤਾਬ ਅਭੁੱਲ ਯਾਦਾਂ ਜੋ ਕਿ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਸੰਪਾਦਕ ਕੀਤੀ ਗਈ ਹੈ ਨੂੰ ਰਿਲੀਜ਼ ਕੀਤਾ। ਇਸ ਮੌਕੇ ਕੇ ਰਾਜ ਚੌਹਾਨ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਸਮੁੱਚੇ ਸੰਸਾਰ ਵਿਚ ਹੀ ਭਿਆਨਕ ਰੂਪ ਧਾਰ ਰਹੀ ਹੈ ਤੇ ਲੱਖਾਂ ਹੀ ਜਾਨਾਂ ਇਸ ਦੀ ਭੇਟ ਚੜ੍ਹ ਰਹੀਆਂ ਹਨ।
ਸਾਰਿਆਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੀ ਪਰਜਾ ਦੀ ਦੇਖਭਾਲ ਲਈ ਮਹੌਲ ਸਿਰਜਨ ਦੀ ਲੋੜ ਹੈ। ਸਿਹਤ ਸੇਵਾਵਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਪੁਸਤਕ ਰਿਲੀਜ਼ ਕਰਦਿਆਂ ਬਲਬੀਰ ਸਿੰਘ ਚੰਗਿਆੜਾ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਮੈਨੂੰ ਅੱਜ ਖੁਸ਼ੀ ਹੈ ਕਿ ਆਪਣੇ ਮਿੱਤਰ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ: ਬਲਬੀਰ ਸਿੰਘ ਚੰਗਿਆੜਾ ਦੀ ਕਿਤਾਬ ਰਲੀਜ਼ ਕਰ ਰਿਹਾ ਹਾਂ। ਇਸ ਪੁਸਤਕ ਵਿਚ ਗਿ: ਬਲਬੀਰ ਸਿੰਘ ਚੰਗਿਆੜਾ ਦੀਆਂ ਵੱਖ-ਵੱਖ ਦੇਸ਼ਾਂ ਦੀ ਯਾਤਰਾ ਸਮੇਂ ਧਰਮ ਨਾਲ ਜੁੜੀਆਂ ਮਨੁੱਖਤਾ ਦੀਆਂ ਯਾਦਾਂ ਸ਼ਾਮਲ ਹਨ।