ਫਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ ਓਂਟਾਰੀਓ (ਕੈਨੇਡਾ) ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ 'ਚ ਰੋਸ ਰੈਲੀ 27 ਸਤੰਬਰ ਨੂੰ
ਬਲਜਿੰਦਰ ਸੇਖਾ
ਬਰੈਮਪਟਨ, 24 ਸਤੰਬਰ 2021 - ਪਿਛਲੇ ਤਕਰੀਬਨ ਇੱਕ ਸਾਲ ਤੋਂ ਇੰਡੀਆ ਵਿੱਚ ਕਿਸਾਨ ਆਪਣੇ ਹੱਕਾਂ ਤੇ ਇੰਡੀਆ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ। ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਦੇ ਰਵੱਈਏ ਖਿਲਾਫ ਰੋਸ ਪ੍ਰਗਟ ਕਰਨ ਲਈ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹੇਠ ਲਿਖੀਆਂ ਜਥੇਬੰਦੀਆਂ ਵੱਲੋਂ ਸਭ ਕਿਸਾਨ ਹਿਤੈਸ਼ੀ ਵਿਅਕਤੀਆਂ ਤੇ ਸੰਸਥਾਵਾਂ ਵਲੋ ਬਰੈਂਮਟਨ ਵਿੱਚ ਸ਼ਾਪਰ ਵਰਲਡ ਚੌਕ ਸਟੀਲ ਐਵਨਿਉ ਅਤੇ ਹਾਈਵੇ 10 'ਤੇ 27 ਸਤੰਬਰ ਦਿਨ ਸੋਮਵਾਰ ਸ਼ਾਮ 6 ਵਜੇ ਕਿਸਾਨੀ ਸੰਘਰਸ਼ ਦੇ ਹੱਕ 'ਚ ਰੋਸ ਰੈਲੀ ਕੀਤੀ ਜਾਵੇਗੀ, ਜਿਸ ਸ਼ਾਮਿਲ ਹੋਣ ਲਈ ਸਭ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
1.Indo-Canadian Workers’ Association,
2.Parvasi Punjabi Pensioners ‘Welfare Association, Ontario,
3. Sarokaran Dee Awaz,
4.DISHA- Women Organisation ,
5.Sirjanharian-Women .Org,
6.Prof Mohan Singh Foundation,Canada,
7 Alliance of Progressive Canadians;
and
8. GTA West Club CPC