ਪੁਨੀਤਾ ਸੰਧੂ ਨੇ ਕੀਤੇ ਨੈਸ਼ਨਲ ਹਾਈਵੇ 5 ਤੱਕ 18.13 ਕਿਲੋਮੀਟਰ ਸੜਕ ਦਾ ਉਦਘਾਟਨ
ਦੀਪਕ ਜੈਨ
- 13.50 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ ਸੜਕ : ਚੇਅਰਮੈਨ ਗਰੇਵਾਲ
ਜਗਰਾਓਂ, 18 ਸਤੰਬਰ 2021 - ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 13.50 ਕਰੋੜ ਦੀ ਲਾਗਤ ਨਾਲ ਪਿੰਡ ਰੂੰਮੀ,ਛੱਜਾਵਾਲ,ਹਾਂਸ ਕਲਾਂ,ਸੂਜਾਪੁਰ,ਕੁਲਾਰ ਅਤੇ ਚੌਕੀਮਾਨ ਵਿੱਚ ਦੀ ਰਾਏਕੋਟ ਰੋਡ ਤੋਂ ਨੈਸ਼ਨਲ ਹਾਈਵੇ 5 ਤੱਕ 18.13 ਕਿਲੋਮੀਟਰ ਸੜਕ ਦਾ ਉਦਘਾਟਨ ਮੈਡਮ ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਕੀਤਾ ਗਿਆ। ਇਸ ਮੌਕੇ ਮੈਡਮ ਪੁਨੀਤਾ ਸੰਧੂ,ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਸਰਕਾਰ ਵਲੋਂ ਹਰ ਹਲਕੇ ਵਿਚ ਕਰੋੜਾਂ ਰੁਪਏ ਸੜਕਾਂ 'ਤੇ ਲਗਾਏ ਜਾ ਰਹੇ ਹਨ।
ਇਸ ਮੌਕੇ ਮਨਪ੍ਰੀਤ ਸਿੰਘ ਈਸੇਵਾਲ, ਸੁਰਿੰਦਰ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ, ਰਛਪਾਲ ਸਿੰਘ ਤਲਵਾੜਾ ਸਾਬਕਾ ਚੇਅਰਮੈਨ, ਰਣਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਹਰਮਿੰਦਰ ਸਿੰਘ ਚੌਕੀਮਾਨ, ਅਮੋਲਕ ਸਿੰਘ ਪ੍ਰਧਾਨ ਕੋਅਪਰੇਟਿਵ ਸੋਸਾਇਟੀ ਚੌਕੀਮਾਨ,ਹਰਜਾਪ ਸਿੰਘ ਮੈਂਬਰ ਬਲਾਕ ਸੰਮਤੀ, ਹਰਪਾਲ ਸਿੰਘ ਹਾਂਸ ਸਾਬਕਾ ਸਰਪੰਚ, ਸਰਪੰਚ ਹਰਜੀਤ ਸਿੰਘ ਕੁਲਾਰ,ਹਰਮਨ ਕੁਲਾਰ, ਗੁਲਵਿੰਦਰ ਸਿੰਘ ਲਾਲਾ, ਸੁਰਿੰਦਰ ਸਿੰਘ ਢੱਟ, ਸਰਪੰਚ ਮਲਕੀਤ ਸਿੰਘ ਜੱਸੋਵਾਲ, ਸਰਪੰਚ ਲਖਬੀਰ ਸਿੰਘ ਬੋਪਾਰਾਏ ਹਾਜਰ ਸਨ।