ਸ਼੍ਰੀ ਸੁਖਮਨੀ ਸਾਹਿਬ ਗੁਰ ਅੰਮ੍ਰਿਤ ਪ੍ਰਚਾਰ ਸਭਾ ਵੱਲੋਂ ਲਗਾਏ ਮੁਫ਼ਤ ਕੈਂਪ 'ਚ 152 ਲੋਕਾਂ ਨੇ ਵੈਕਸੀਨ ਲਗਵਾਈ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 18 ਸਤੰਬਰ 2021 - ਸ਼੍ਰੀ ਸੁਖਮਨੀ ਸਾਹਿਬ, ਗੁਰ ਅਮਿ੍ੰਤ ਪ੍ਰਚਾਰ ਸਭਾ ਫ਼ਰੀਦਕੋਟ ਵੱਲੋਂ ਗੁਰਦੁਆਰਾ ਸਾਹਿਬ ਭਾਈ ਗੁਰਦਾਸ, ਡੋਗਰ ਬਸਤੀ ਫ਼ਰੀਦਕੋਟ ਵਿਖੇ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਾਸਤੇ ਨਿਰੰਤਰ ਸਿਹਤ ਵਿਭਾਗ ਨਾਲ ਮਿਲ ਕੇ ਵੈੱਕਸੀਨ ਲਗਾਉਣ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ਵੱਲੋਂ ਡਾ.ਸੰਜੈ ਕਪੂਰ ਸਿਵਲ ਸਰਜਨ ਫ਼ਰੀਦਕੋਟ ਦੀ ਯੋਗ ਸਰਪ੍ਰਸਤੀ ਅਤੇ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਅਤੇ ਡਾ.ਧਰੁਵ ਬਦਵਾਰ ਦੀ ਦੇਖ-ਰੇਖ ਹੇਠ ਲਗਾਏ ਮੁਫ਼ਤ ਵੈਕਸੀਨ ਲਗਾਉਣ ਦੇ ਕੈਂਪ 'ਚ 152 ਸ਼ਹਿਰੀਆਂ ਨੇ ਵੈਕਸੀਨ ਲਗਵਾਈ | ਕੈਂਪ ਦੌਰਾਨ ਡਾ.ਗੁਰਲੀਨ ਕੌਰ, ਜੋਤੀ ਕੁਮਾਰੀ ਡਾਟਾ ਐਂਟਰੀ ਆਪ੍ਰੇਟਰ, ਸ਼੍ਰੀਮਤੀ ਜੋਤੀ ਨੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ |
ਕੈਂਪ ਦੌਰਾਨ ਸ਼੍ਰੀ ਸੁਖਮਨੀ ਸਾਹਿਬ, ਗੁਰ ਅਮਿ੍ੰਤ ਪ੍ਰਚਾਰ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਪਹੁੰਚੇ ਡਾਕਟਰ ਸਾਹਿਬਾਨ ਦੀ ਟੀਮ, ਗੁਰੁਦਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਸ਼ਹਿਰੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਸਭਾ ਵੱਲੋਂ ਨਿਰੰਤਰ ਘਰਾਂ ਅੰਦਰ ਸ਼੍ਰੀ ਸੁਖਮਨੀ ਸਾਹਿਬ ਜੀ ਪਾਠ ਦੀ ਬਿਲਕੁਲ ਮੁਫ਼ਤ ਸੇਵਾ ਕੀਤੀ ਜਾਂਦੀ ਹੈ | ਇਕੱਤਰ ਹੋਣ ਵਾਲੀ ਮਾਇਆ ਨਾਲ ਲੋੜਵੰਦ ਬੱਚਿਆਂ ਦੀਆਂ ਫ਼ੀਸਾਂ, ਕਿਤਾਬਾਂ, ਵਰਦੀਆਂ ਅਤੇ ਹੋਰ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ | ਕੈਂਪ ਦੇ ਪ੍ਰੋਜੈੱਕਟ ਚੇਅਰਮੈੱਨ ਗੁਰਦਿਆਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਰਨੈੱਲ ਸਿੰਘ ਨੇ ਕਿਹਾ ਸਾਨੂੰ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਇਸ ਮੌਕੇ ਪਰਮਜੀਤ ਸਿੰਘ ਕੰਗ, ਜੋਗਿੰਦਰ ਸਿੰਘ, ਕੁਲਮੀਤ ਸਿੰਘ ਕਿੱਕੀ, ਮਨਜੀਤ ਕੌਰ, ਕੈਪਟਨ ਬਲਜੀਤ ਸਿੰਘ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਕੈਂਪ ਦੀ ਸਫ਼ਲਤਾ ਲਈ ਵੱਡਮੁੱਲਾ ਯੋਗਦਾਨ ਪਾਇਆ |