ਰੋਸ ਮਾਰਚ ਨੂੰ ਸਫਲ ਬਣਾਉਣ ਵਾਲੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2021:ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਦਲ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਨੇ ਲੰਘੀ 17 ਸਤੰਬਰ ਵਾਲੇ ਦਿਨ ਦਿੱਲੀ ’ਚ ਕੀਤੇ ਰੋਸ ਮਾਰਚ ਨੂੰ ਸਫਲ ਬਣਾਉਣ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਕਿਸਾਨ ਹਿੱਤਾਂ ਤੇ ਨਿਡਰਤਾ ਨਾਲ ਪਹਿਰੇਦਾਰੀ ਕੀਤੀ ਹੈ ਜਿਸ ਤਹਿਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲ 32 ਸਾਲ ਪੁਰਾਣਾ ਗੱਠਜੋੜ ਤੋੜਿਆ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਤੇ ਦਬਾਅ ਬਣਾਉਣ ਲਈ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ ਮੌਕੇ ਦਿੱਲੀ ਵਿੱਚ ਰੋਸ ਮਾਰਚ ਕੀਤਾ ਜੋ ਕਿਸਾਨਾਂ ਤੇ ਪੰਜਾਬੀਆਂ ਦਾ ਰੋਹ ਵਿਖਾਵਾ ਸੀ । ਉਨ੍ਹਾਂ ਆਖਿਆ ਕਿ ਇਸ ਰੋਸ ਮਾਰਚ ਨੂੰ ਸਫਲ ਬਣਾਉਣ ਵਾਲੇ ਅਕਾਲੀ ਦਲ ਨੇ ਹਮੇਸ਼ਾ ਹੀ ਵੱਡੀਆਂ ਲੜਾਈਆਂ ਲੜੀਆਂ ਹਨ ਅਤੇ ਹੁਣ ਵੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਰੋਸ ਵਿਖਾਵੇ ਦਾ ਇਕੱਠ ਕਿਸਾਨਾਂ ਦੇ ਹੱਕ ਵਿਚ ਇਤਿਹਾਸਕ ਸਾਬਤ ਹੋਇਆ ਤੇ ਜੇਕਰ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਆਉਂਦਾ ਸਮਾਂ ਭਾਜਪਾ ਵਿਰੋਧੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਰੋਸ ਮਾਰਚ ਨੂੰ ਸਫਲ ਬਣਾਉਣ ਵਿਚ ਦਲਜੀਤ ਸਿੰਘ ਬਰਾੜ,ਰਾਜਵਿੰਦਰ ਸਿੰਘ ਸਿੱਧੂ, ਹਰਪਾਲ ਸਿੰਘ ਢਿੱਲੋਂ, ਦੀਨਵ ਸਿੰਗਲਾ, ਰਾਕੇਸ਼ ਸਿੰਗਲਾ, ਨਿਰਮਲ ਸਿੰਘ ਸੰਧੂ ,ਹਰਵਿੰਦਰ ਗੰਜੂ, ਐਡਵੋਕੇਟ ਸੁਰਜੀਤ ਸਿੰਘ ਸੋਹੀ ਅਤੇ ਮੋਹਨਜੀਤ ਪੁਰੀ ਆਦਿ ਨੇ ਯੋਗਦਾਨ ਦਿੱਤਾ।