ਮੋਗਾ ਜਿਲ੍ਹੇ ਦੇ ਪਿੰਡ ਘੋਲੀਆ ਕਲਾ ਦੇ ਇੱਕ ਪਰਿਵਾਰ ਵਿੱਚ 65 ਸਾਲ ਬਾਅਦ ਹੋਇਆਂ ਬੱਚੀ ਦਾ ਜਨਮ, ਬੰਦਨ ਬਾਰ ਬੰਨ੍ਹ ਕੇ ਮਨਾਈ ਸਾਰੇ ਪਿੰਡ ਨੇ ਖ਼ੁਸ਼ੀ
ਸੁਖਮਿੰਦਰ ਹਿੰਮਤਪੁਰਾ
ਮੋਗਾ, 30 ਜੂਨ 2021 - ਜ਼ਿਲ੍ਹੇ ਦੇ ਮਸ਼ਹੂਰ ਪਿੰਡ ਘੋਲੀਆ ਕਲਾ ਦੇ ਲੇਖਕ ਕੁਲਵੰਤ ਘੋਲੀਆ , ਅਮਨਦੀਪ ਕੌਰ ਦੇ ਘਰ ਬੱਚੀ (ਹਰਲੀਨ ਕੌਰ) ਦਾ ਜਨਮ ਹੋਇਆ , ਪਰਿਵਾਰ ਅਤੇ ਪੂਰੇ ਪਿੰਡ ਵੱਲੋਂ ਬਹੁਤ ਖ਼ੁਸ਼ੀ ਮਨਾਈ ਜਾਂ ਰਹੀ ਹੈ ਜ਼ਿਕਰਯੋਗ ਹੈ ਕਿ ਇਸ ਪਰਿਵਾਰ ਵਿੱਚ 65 ਸਾਲ ਬਾਅਦ ਧੀ ਦਾ ਜਨਮ ਹੋਇਆਂ , ਇਸ ਮੌਕੇ ਘਰ ਅਤੇ ਪੂਰੇ ਪਿੰਡ ਦੀਆਂ ਔਰਤਾਂ ਨੇ ਸਿਹਰੇ ਬੰਨ੍ਹ ਕੇ ਵਾਹਿਗੁਰੂ ਜੀ ਦੀ ਬਖ਼ਸ਼ੀ ਦਾਤ ਦੀ ਖ਼ੁਸ਼ੀ ਮਨਾਈ।
ਲੇਖਕ ਕੁਲਵੰਤ ਘੋਲੀਆ ਦੀਆਂ ਕਹਾਣੀਆਂ ਵਿੱਚ ਉਹਨਾਂ ਸਦਾ ਔਰਤ ਦਾ ਸਤਿਕਾਰ ਕੀਤਾ ਜਿਨ੍ਹਾਂ ਕਹਾਣੀਆਂ ਤੇ ਲਘੂ ਫ਼ਿਲਮਾਂ ਵੀ ਬਣ ਚੁੱਕੀਆਂ , ਅੱਜ ਇਸ ਮੌਕੇ ਉਹਨਾਂ ਦਾ ਸਤਿਕਾਰ ਲੋਕ ਇਸ ਗੱਲ ਵਜੋਂ ਵੀ ਕਰ ਰਹੇ ਨੇ ਕਿ ਉਹ ਜਿਵੇਂ ਆਪਣੀਆਂ ਲਿਖਤਾਂ ਵਿੱਚ ਔਰਤ ਦਾ ਸਤਿਕਾਰ ਕਰਦੇ ਨੇ ਓਦਾਂ ਹੀ ਆਪਣੀ ਧੀ ਦੇ ਜਨਮ ਤੇ ਵੀ ਪੁੱਤਾਂ ਦੇ ਜੰਮਣ ਮੌਕੇ ਹੁੰਦੇ ਰੀਤੀ ਰਿਵਾਜ਼ਾਂ ਵਾਗ ਧੀ ਦੇ ਆਗਮਨ ਤੇ ਸਾਰੇ ਰੀਤੀ ਰਿਵਾਜ ਕੀਤੇ ਨੇ।
ਪਿੰਡ ਵਿੱਚੋਂ ਪਹੁੰਚੀਆਂ ਮਾਤਾਵਾਂ ਭੈਣਾਂ ਅਤੇ ਰਿਸ਼ਤੇਦਾਰਾਂ ਚੋਂ ਪ੍ਰੀਤਮ ਕੌਰ, ਪੂਨਮ ਰਾਣੀ, ਮਨਜੀਤ ਕੌਰ ,ਸੀਬੋ,ਮੁਖ਼ਤਿਆਰ ਕੌਰ,ਪਰਮਜੀਤ ਕੌਰ,ਮੰਨੂ,ਸ਼ਗਨ ਮਹਿਕ, ਯਾਦ,ਤਨ, ਭਵਦੀਪ,ਨਮਨ,ਪ੍ਰਭਜੋਤ , ਸੁਖਦੇਵ ਲੱਧੜ , ਤਰਸੇਮ ਗੋਪੀ ਕਾ, ਸੁੱਖੀ ਫੂਲੇਵਾਲੀਆ ,ਜਗਦੀਪ ਘੋਲੀਆ , ਜਗਰੂਪ ਸਿੰਘ ਸਰੋਆ, ਹਰਿਮੰਦਰ ਕੋਟਲਾ, ਮੁਕੰਦ ਕਮਲ,ਅਮਰੀਕ ਸੈਦੋ ਕੇ, ਜਸਵੰਤ ਰਾਊਕੇ,ਨਿਰਮਲ ਸਿੰਘ ਰਣਸੀਂਹ ਕਲਾਂ,ਪ੍ਰਸ਼ੋਤਮ ਪੱਤੋ, ਗੁਰਮੇਲ ਸਿੰਘ, ਗੁਰਸੇਵਕ ,ਜਸਪਾਲ ਸਿੰਘ, ਗੈਵੀ, ਬੂਟਾ ਸਿੰਘ,ਕਰਮਜੀਤ ਸਿੰਘ,ਗੁਰਦੀਪ ਘੋਲੀਆ,ਭਜਨ ਸਿੰਘ, ਦੀਪਾ,ਕੁਲਦੀਪ ਸਿੰਘ,ਕੁਲਵੰਤ ਮਾਣੂੰ ਕੇ,ਗਾਇਕ ਹਰਪ੍ਰੀਤ ਰਾਜਸਥਾਨੀ,ਗੁਰਵੀਰ,ਗੋਰੀ ਭਗਤਾ,ਰਾਮ ਸਿੰਘ , ਲੇਖਕ ਵਿਚਾਰ ਮੰਚ , ਨਿਹਾਲ ਸਿੰਘ ਵਾਲਾ ਦੇ ਲੇਖਕ ਬੁੱਧੀਜੀਵੀ ਸਾਥੀ ਅਤੇ ਪ੍ਰਧਾਨ ਸੀਰਾ ਗਰੇਵਾਲ ਵਿਸ਼ੇਸ਼ ਤੌਰ ਤੇ ਖ਼ੁਸ਼ੀ ਵਿੱਚ ਸ਼ਾਮਲ ਹੋਏ।