ਵੱਟਸਐਪ ਨੇ ਸਟੇਟਸ ਵਿਚ ਆਪਣਾ ਸਟੇਟਸ ਪਾ ਕੇ ਪ੍ਰਾਈਵੇਸੀ ਬਾਰੇ ਦਿੱਤਾ ਇਹ ਭਰੋਸਾ
ਚੰਡੀਗੜ੍ਹ , 17 ਜਨਵਰੀ, 2021: ਲੱਖਾਂ ਲੋਕਾਂ ਵੱਲੋਂ ਵ੍ਹਾਟਸਐਪ ਛੱਡ ਕੇ ਟੈਲੀਗ੍ਰਾਮ ਆਦਿਕ ਵੱਲ ਸ਼ਿਫਟ ਕਰਨ ਦੇ ਰੁਝਾਨ ਦੇ ਦਬਾਅ ਹੇਠ ਹੁਣ ਵ੍ਹਾਟਸਐਪ ਨੂੰ ਵੀ ਸਫਾਈਆਂ ਦੇਣੀਆਂ ਪੀ ਗਈਆਂ ਨੇ . ਸੋਸ਼ਲ ਮੀਡੀਆ ਪਲੇਟਫਾਰਮ ਸਟੇਟਸ ਆਪਸ਼ਨ ਵਿਚ ਆਪਣਾ ਸਟੇਟਸ ਪਾ ਕੇ ਲੋਕਾਂ ਨੂੰ ਭਰੋਸਾ ਦੁਆਇਆਹੈ ਕਿ ਉਹਨਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਵੱਟਸਐਪ ਨੇ ਦੋ ਸਟੇਟਸ ਪਾਏ ਹਨ ਜਿਸ
ਵਿਚ ਇਹ ਕਿਹਾ ਗਿਆਹੈ ਕਿ ਤੁਹਾਡੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਤੇ ਦੂਜਾ ਪਾਇਆ ਹੈ ਕਿ ਸਾਨੂੰ ਤੁਹਾਡੀ ਲੋਕਸ਼ਨ ਨਹੀਂ ਪਤਾ।
ਯਾਦ ਰਹੇ ਕਿ ਵੱਟਸਐਪ ਵੱਲੋਂ ਪ੍ਰਾਈਵੇਸੀ ਨਿਯਮਾਂ ਵਿਚ ਤਬਦੀਲੀ ਕਰਨ ਦੇ ਐਲਾਨ ਨਾਲ ਭਾਰਤ ਵਿਚ ਤੂਫਾਨ ਖੜ੍ਹਾ ਹੋ ਗਿਆ ਹੈ ਜਿਸ ਮਗਰੋਂ ਵੱਟਸਐਪ ਨੇ ਨਵੀਂਆਂ ਤਬਦੀਲੀਆਂ ’ਤੇ ਮਈ 2021 ਤੱਕ ਰੋਕ ਲਾਉਣ ਦੇ ਨਾਲ ਨਾਲ ਜਾਗਰੂਕਤਾਮੁਹਿੰਮ ਵੀ ਵਿੱਢੀ ਹੈ। ਹੁਣ ਸਟੇਟਸ ਰਾਹੀਂ ਨਵੇਂ ਕਦਮ ਚੁੱਕੇ ਜਾ ਰਹੇ ਹਨ।