ਕਾਂਗਰਸ ਸਰਕਾਰ ਮੁੜ ਆਉਣ ‘ਤੇ ਰਾਏਕੋਟ ਹਲਕੇ ‘ਚ ਵਿਕਾਸ ਦੀ ਹਨੇਰੀ ਚੱਲੇਗੀ : ਡਾ. ਅਮਰ ਸਿੰਘ
ਦੀਦਾਰ ਗੁਰਨਾ
- ਕਾਂਗਰਸ ਦਾ ਪਿੰਡਾਂ ਚ ਚੋਣ ਪ੍ਰਚਾਰ ਸਿਖਰਾਂ ਤੇ
ਗੁਰੂਸਰ ਸੁਧਾਰ, 25 ਜਨਵਰੀ 2022 - ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦੇ ਪਿਤਾ ਸਾਂਸਦ ਡਾ. ਅਮਰ ਸਿੰਘ ਨੇ ਸਥਾਨਕ ਧਾਲੀਵਾਲ ਪੱਤੀ ਸੁਧਾਰ ਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਕਾਂਗਰਸ ਨਾਲ ਜੁੜਨ ਦੀ ਅਪੀਲ ਕੀਤੀ।
ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸਾਥ ਦੇਣਾ ਹਲਕੇ ਚ ਵਿਕਾਸ ਨੂੰ ਲੈਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਰਾਏਕੋਟ ਹਲਕਾ ਪਿਛਲੇ ਪੰਜ ਸਾਲਾਂ ‘ਚ ਵਿਕਾਸ ਦੀਆ ਬੁਲੰਦੀਆਂ ਛੂਹ ਰਿਹਾ ਹੈ ਤੇ ਜੇਕਰ ਆਉਂਦੇ ਪੰਜ ਸਾਲ ਵੀ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਇਸ ਹਲਕੇ ਅੰਦਰ ਵਿਕਾਸ ਦੀ ਹਨੇਰੀ ਚੱਲੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਵਲੋਂ ਪਿੰਡਾਂ-ਸ਼ਹਿਰਾਂ ਚ ਚੋਣ ਪ੍ਰਚਾਰ ਪੂਰੀ ਸਿਖਰਾਂ ਉਤੇ ਹੈ ਅਤੇ ਹਰੇਕ ਪੱਖ ਤੋਂ ਲੋਕਾਂ ਨਾਲ ਰਾਬਤਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸਤਵੰਤ ਸਿੰਘ, ਸਰਪੰਚ ਹਰਮਿੰਦਰ ਸਿੰਘ ਪੱਪ, ਸਰਪੰਚ ਜਸਪ੍ਰੀਤ ਸਿੰਘ ਹੈਪੀ, ਸਰਪੰਚ ਲਖਵੀਰ ਸਿੰਘ ਐਤੀਆਣਾ, ਯਾਦਵਿੰਦਰ ਸਿੰਘ, ਰਣਜੀਤ ਸਿੰਘ ( ਦੋਵੇਂ ਸਾਬਕਾ ਸਰਪੰਚ), ਜਗਦੀਪ ਸਿੰਘ ਬਿੱਟੂ, ਚੇਅਰਮੈਨ ਹਰਨੇਕ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਕਰਮਜੀਤ ਸਿੰਘ, ਪ੍ਰਧਾਨ ਗੁਰਦੀਪ ਸਿੰਘ ਬੱਬੀ, ਓਂਕਾਰ ਸਿੰਘ, ਹਰਮੇਲ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।