ਕੌਂਸਲਰ ਦੀ ਹੋ ਗਈ ਮੌਤ ਤੇ ਹੁਣ ਨਹੀਂ ਆਂਦਾ ਵਾਰਡ ਵਿੱਚ ਕੋਈ ਸਫਾਈ ਕਰਮਚਾਰੀ
ਲੋਕਾਂ ਦਾ ਕਹਿਣਾ ਘਰਾਂ ਵਿੱਚ ਫਿਰਦੇ ਗੰਡੋਏ ਤੇ ਕੀੜੇ ,ਵੇਖੋ ਕਿਵੇਂ ਦੁਕਾਨਦਾਰ ਤੇ ਮੁਹੱਲਾ ਨਿਵਾਸੀ ਆਪ ਕੱਢ ਰਹੇ ਨਾਲੀਆਂ ਵਿੱਚੋਂ ਗੰਦ
ਰੋਹਿਤ ਗੁਪਤਾ
ਗੁਰਦਾਸਪੁਰ
ਮਿਹਰ ਚੰਦ ਰੋੜ ਤੇ ਵਾਰਡ ਨੰਬਰ 10 ਮੁਹੱਲਾ ਇਸਲਾਮਾਬਾਦ ਦੇਰ ਰਹਿਣ ਵਾਲੇ ਇਸ ਵੇਲੇ ਗੰਦਗੀ ਤੋਂ ਬੇਹਦ ਪਰੇਸ਼ਾਨ ਹਨ। ਦੱਸਿਆ ਗਿਆ ਹੈ ਕਿ ਇਲਾਕੇ ਵਿੱਚ ਕੂੜਾ ਚੁੱਕਣ ਲਈ ਸਫਾਈ ਕਰਮਚਾਰੀ ਤੇ ਆਂਦੇ ਹਨ ਪਰ ਨਾਲ਼ੀਆਂ ਸਾਫ ਕਰਨ ਵਾਲੇ ਕਰੀਬ ਛੇ ਮਹੀਨੇ ਤੋਂ ਗਾਇਬ ਹਨ । ਵਾਰਡ ਦੇ ਕੌਂਸਲਰ ਸਤਪਾਲ ਪੱਪੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵਾਰਡ ਬਿਲਕੁਲ ਅਨਾਥ ਹੋ ਗਿਆ ਹੈ । ਨਾ ਤਾਂ ਵਾੜ ਵਿੱਚ ਸਫਾਈ ਦੀ ਕੋਈ ਵਿਵਸਥਾ ਹੈ ਤੇ ਨਾ ਹੀ ਨਾਲੀਆ ਸਾਫ ਕੀਤੇ ਜਾਂਦੀਆਂ ਹਨ । ਮੁਹੱਲਾ ਨਿਵਾਸੀ ਇੱਕ ਦੁਕਾਨਦਾਰ ਅਤੇ ਔਰਤ ਨੇ ਦੱਸਿਆ ਕਿ ਨਾਲੀਆ ਵਿੱਚ ਗੰਦ ਰਹਿਣ ਕਾਰਨ ਕੀੜੇ ਨਾਲੀਆ ਤੋਂ ਬਾਹਰ ਫਿਰਦੇ ਹਨ ਅਤੇ ਉਹਨਾਂ ਦੇ ਘਰ ਵਿੱਚ ਗੰਡੋਏ ਅਤੇ ਕੀੜੇ ਵੜ ਜਾਂਦੇ ਹਨ। ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਾਰਨ ਦੁਖੀ ਹੋ ਕੇ ਉਹ ਆਪ ਹੀ ਕਈ ਕਈ ਦਿਨ ਬਾਅਦ ਨਾਲੀਆਂ ਵਿੱਚੋਂ ਗੰਦ ਕੱਢਦੇ ਰਹਿੰਦੇ ਹਨ ।
ਉਹਨਾਂ ਮੰਗ ਕੀਤੀ ਕੀ ਵਾਰਡ ਵਿੱਚ ਲਗਾਤਾਰ ਕਿਸੇ ਸਥਾਈ ਸਫਾਈ ਕਰਮਚਾਰੀ ਦੀ ਵਿਵਸਥਾ ਕੀਤੀ ਜਾਵੇ