"Aadujeevitham" ਮਲਿਆਲਮ ਚਇੱਕ ਐਸੀ ਫਿਲਮ ਹੈ ਜੋ ਇੱਕ ਮਜ਼ਦੂਰ ਦੀ ਦੁੱਖਦਾਈ ਕਹਾਣੀ ਨੂੰ ਦਰਸਾਉਂਦੀ ਹੈ ਜੋ ਗਲਫ ਦੇ ਦੇਸ਼ਾਂ ਵਿੱਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੀ ਦੇ ਸਪਨੇ ਨਾਲ ਪਹੁੰਚਦਾ ਹੈ, ਪਰ ਉਥੇ ਉਸ ਨਾਲ ਜੋ ਹੁੰਦਾ ਉਹ ਉਸਨੇ ਕਦੇ ਸਪਨੇ ਚ ਵੀ ਕਿਸੇ ਹੋਰ ਨਾਲ ਵੀ ਨਹੀਂ ਸੋਚਿਆ ਹੁੰਦਾ ਤੇ ਉਹ ਸਬ ਉਸ ਨਾਲ ਹੁੰਦਾ ਹੈਂ ਇਹ ਫਿਲਮ ਕਈ ਦੇਸ਼ਾਂ ਤੇ ਬੈਨ ਕੀਤੀ ਗਈ ਹੈਂ ਕਿਉਂਕਿ ਇਹ ਫਿਲਮ ਸੱਚੀ ਕਹਾਣੀ ਤੇ ਬਣੀ ਹੈਂ ਤੇ ਸੱਚ ਤਾਂ ਸੱਚ ਚ ਕੌੜਾ ਹੁੰਦਾ ਹੈਂ। ਇਸ ਚ ਹਰ ਪਲ, ਹਰ ਘਟਨਾ ਸੱਚ ਤੇ ਆਧਾਰਤ ਹੈ ਜੋ ਸਾਰੇ ਮੰਨੁੱਖੀ ਭਾਵਨਾਵਾਂ ਨੂੰ ਜਾਗਰੂਕ ਕਰਦੀ ਹੈ, ਜਿਵੇਂ ਕਿ ਦੁੱਖ, ਇਕੱਲਾ ਪਨ, ਅਤੇ ਜੀਵਨ ਲਈ ਲੜਾਈ।
ਬਲੇਸੀ ਦੁਆਰਾ ਨਿਰਦੇਸ਼ਤ ਅਤੇ ਨਜੀਬ ਦਾ ਕਿਰਦਾਰ, ਜਿਸਨੂੰ ਪ੍ਰਿਥਵੀਰਾਜ ਸੁਕੁਮਾਰਨ ਨੇ ਅਦਾਕਾਰੀ ਦੇ ਨਾਲ ਦਰਸ਼ਾਇਆ ਹੈ ਕਿ ਕਿਵੇਂ , ਇੱਕ ਜਵਾਨ ਮਜ਼ਦੂਰ ਹੈ ਜੋ ਗਲਫ ਦੇ ਦੇਸ਼ ਵਿੱਚ ਗਲਤ ਲਾਗਤ ਵਾਲੇ ਕੰਮ ਵਿੱਚ ਫਸ ਜਾਂਦਾ ਹੈ। ਕਹਾਣੀ ਚ ਮਾਈਗ੍ਰੈਂਟ ਵਰਕਰਸ ਦੇ ਅਸਲ ਜੀਵਨ ਦੀਆਂ ਕਠਿਨਾਈਆਂ ਨੂੰ ਦਿਖਾਉਂਦੀ ਹੈ। ਉਹ ਇੱਕ ਸਮੇਂ ਵਿੱਚ ਖੁਸ਼ੀ ਅਤੇ ਉਮੀਦ ਨਾਲ ਭਰਪੂਰ ਸੀ, ਪਰ ਬਿਨਾਂ ਕਿਸੇ ਉਚਿਤ ਸਹਾਇਤਾ ਅਤੇ ਸਹਿਯੋਗ ਦੇ, ਉਹ ਦਬ ਜਾਂਦਾ ਹੈ ਅਤੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਏ.ਆਰ. ਰਹਿਮਾਨ ਦੇ ਨਾਲ ਸਿਨੇਮੈਟੋਗ੍ਰਾਫੀ ਵਾਹ , ਇੱਕ ਭਾਵਨਾਤਮਕ ਰੋਲਰਕੋਸਟਰ ਲਈ ਸਹੀ ਪੜਾਅ ਤੈਅ ਕਰਦੀ ਹੈ ਜੋ ਤੁਹਾਨੂੰ ਸ਼ੁਰੂ ਤੋਂ ਅੰਤ ਤੱਕ ਫੜਦੀ ਹੈ।
ਫਿਲਮ ਵਿੱਚ ਦਰਦ ਅਤੇ ਜ਼ਿੰਦਗੀ ਦੇ ਸੱਚੇ ਪਲਾਂ ਨੂੰ ਬਹੁਤ ਸਹੀ ਤਰ੍ਹਾਂ ਨਾਲ ਨਾਲ ਦਰਸਾਇਆ ਗਿਆ ਹੈ। ਖਾਸ ਤੌਰ 'ਤੇ, ਗਲਫ ਦੇ ਦੇਸ਼ਾਂ ਵਿੱਚ ਮਾਈਗ੍ਰੈਂਟ ਵਰਕਰਸ ਨਾਲ ਹੋ ਰਹੀਆਂ ਬਦਸਲੂਕੀ ਅਤੇ ਤਸ਼ੱਦਦ ਦੇ ਮੂਲ ਵਿਚਾਰ ਆਲੇ ਅਸਲ ਪਹਿਲੂ ਦਰਸਾਏ ਗਏ ਹਨ। ਹਰ ਇਕ ਪਲ, ਜਿਸ ਵਿੱਚ ਉਹ ਪ੍ਰੇਸ਼ਾਨੀ ਅਤੇ ਦੁੱਖ ਦਾ ਸਾਮਣਾ ਕਰਦਾ ਹੈ, ਜੋਕਿ ਦਰਸ਼ਕ ਨੂੰ ਆਪਣੇ ਅੰਦਰ ਡੁੱਬਾ ਦਿੰਦਾ ਹੈ। ਉਹਨਾਂ ਦੇ ਸਮਝੌਤੇ ਅਤੇ ਸੰਘਰਸ਼ ਦੀ ਕਹਾਣੀ ਹਿੰਮਤ ਅਤੇ ਆਤਮ-ਸਮਰਪਣ ਦਾ ਮਿਸਾਲ ਬਣਦੀ ਹੈ। ਆਕੀ ਅਜਿਹੇ ਪਹਿਲੂ ਦਰਸਾਏ ਗਏ ਨੇ ਜੋ ਕਿ ਅੱਜ ਵੀ ਬਹੁਤ ਲੋਕਾਂ ਨਾਲ ਹੋ ਰਹੇ ਨੇ ਜਾਂ ਕਈ ਉਸ ਪਲ ਨੂੰ ਭੁਗਤ ਚੁੱਕੇ ਨੇ।
ਇਸ ਫਿਲਮ ਵਿੱਚ ਕੁਝ ਐਸੀਆਂ ਹਦਾਂ ਨੇ ਜਿੰਨਾਂ ਨੇ ਮੇਰੇ ਦਿਲ ਨੂੰ ਛੁਹਿਆ, ਜਿਵੇਂ ਕਿ ਉਸ ਦਾ ਆਪਣੀ ਮਨੋਭਾਵਨਾ ਨੂੰ ਸੰਭਾਲਣਾ ਅਤੇ ਸੰਘਰਸ਼ ਕਰਦੇ ਹੋਏ ਹੌਸਲਾ ਨਾ ਹਾਰਨਾ। ਜਦੋਂ ਉਹ ਇੱਕ ਕੁੱਤੇ ਨਾਲ ਦੋਸਤੀ ਕਰਦਾ ਹੈ, ਤਾਂ ਉਸਨੂੰ ਇੱਕ ਨਵੀ ਉਮੀਦ ਦਾ ਚਮਕਦਾ ਰਸਤਾ ਸਾਥ ਨਜ਼ਰ ਆਉਂਦਾ ਹੈ। ਫਿਲਮ ਵਿਚ ਇਸ ਦੁਸ਼ਵਾਰ ਘੜੀ ਵਿਚ ਦੋਸਤੀ ਅਤੇ ਜੀਵਨ ਲਈ ਉਮੀਦ ਦਾ ਸੰਦੇਸ਼ ਹੈ, ਜਿਸ ਨਾਲ ਲਗਦਾ ਹੈ ਕਿ ਅਜੇ ਵੀ ਕੁਝ ਬਚਾ ਹੋਇਆ ਹੈ।
ਫਿਲਮ ਦਾ ਦੇਖਣ ਦਾ ਤਰੀਕਾ, ਦਿਸ਼ਾ-ਨਿਰਦੇਸ਼ਨ, ਅਤੇ ਕੈਮਰਾ ਵਰਕ ਇਹ ਸਾਰੀਆਂ ਬਹੁਤ ਹੀ ਪ੍ਰਭਾਵਸ਼ਾਲੀ ਹਨ। ਇਹ ਸਮੂਹਿਕ ਤੌਰ 'ਤੇ ਜੀਵਨ ਦੇ ਅਸਲ ਤਜਰਬੇ ਨੂੰ ਬੇਹਤਰੀਨ ਢੰਗ ਨਾਲ ਦਰਸ਼ਾਉਂਦੇ ਹਨ, ਜਿਸ ਨਾਲ ਹਰ ਦਰਸ਼ਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਕਿਤੇ ਨਾ ਕਿਤੇ ਇਸ ਦਰਦ ਵਿੱਚ ਸ਼ਾਮਿਲ ਹੈ।
ਇਹ ਫਿਲਮ ਇੱਕ ਸੁਨੀਹਾ ਦੇਣ ਵਾਲੀ ਅਤੇ ਸੱਚਾਈ ਤੇ ਆਧਾਰਿਤ ਕਹਾਣੀ ਹੈ, ਜਿਸਦੀ ਸੱਚਾਈ ਦਰਸ਼ਕ ਦੇ ਮਨ ਨੂੰ ਹਿਲਾ ਦੇਦੀ ਹੈ। "Aadujeevitham" ਨਾ ਸਿਰਫ਼ ਇੱਕ ਸਿਨੇਮਾ ਹੈ, ਬਲਕਿ ਇੱਕ ਤਜਰਬਾ ਹੈ ਜੋ ਮਨੁੱਖੀ ਮਿਆਰ ਅਤੇ ਆਤਮ-ਸਮਰਪਣ ਦੀ ਮਹਾਨਤਾ ਨੂੰ ਦਰਸਾਉਂਦਾ ਹੈ।ਇੱਕ ਭਾਵਨਾਤਮਕ ਵਿਅਕਤੀ ਦੇ ਹੰਝੂ ਇਸ ਫਿਲਮ ਨੂੰ ਵੇਖਦੇ ਹੋਏ ਰੋਕਣੇ ਨੇ।
ਸਿੱਟਾ
ਇਹ ਫਿਲਮ ਸਮਾਜਕ ਸੂਝ ਅਤੇ ਬਦਲਾਅ ਦੀ ਲੋੜ ਨੂੰ ਵੀ ਬਿਆਨ ਕਰਦੀ ਹੈ, ਜਿਸਦੇ ਨਾਲ ਹੀ ਜ਼ਿੰਦਗੀ ਵਿੱਚ ਉਮੀਦ ਅਤੇ ਹਿੰਮਤ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ।ਬਾਕੀ ਇਹ ਸਾਰੀਆਂ ਗੱਲਾਂ ਅਤੇ ਇਸ ਫ਼ਿਲਮ ਦੀ ਸਮੀਖਿਆ ਨੂੰ ਸਮਝਣ ਮੈਂ ਇਸ ਫਿਲਮ ਨੂੰ ਵੇਖਣ ਦੀ ਸਿਫਾਰਿਸ਼ ਕਰਾਂਗੀ।ਮੇਰੇ ਵਲੋਂ ਇਸ ਫਿਲਮ ਬਣਾਉਣੀ ਵਾਲੀ ਸਾਰੀ ਟੀਮ ਨੂੰ ਵਧਾਈ ਦੇ ਨਾਲ ਨਾਲ 4 (ਚਾਰ ਸਟਾਰ) ।
** ਮਿਰਾਜ਼ ਦਾ ਅਰਥ ਇੱਕ ਲਾਲਸਾ ਜੋ ਲਗਭਗ ਅਸੰਭਵ ਹੋਵੇ ਪਰ ਫਿਰ ਵੀ ਇਸਨਾਨ ਭੱਜੇ ਉਸਨੂੰ ਪਾਉਣ ਦੀ ਹੋੜ 'ਚ

-
ਡਾਕਟਰ ਸੋਨੀਆ, ਲੇਖਕ
*******
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.