ਭਗਵਾਨ ਸਿੰਘ ਦੇ ਛੋਟੇ ਭਰਾ ਈਸ਼ਰ ਸਿੰਘ ਦਾ ਮੁੰਡਾ ਕੈਨੇਡਾ ਜਾਣ ਲਈ ਘਰ ਵਿੱਚ ਰੋਜ ਕਲੇਸ਼ ਕਰਦਾ ਸੀ । ਸਾਂਝੇ ਪਰਿਵਾਰ ਦੇ ਹੁੰਦਿਆ ਵੀ ਭਗਵਾਨ ਸਿਆ ਨੇ ਕਦੇ ਦਖਲ ਅੰਦਾਜੀ ਨਾ ਕੀਤੀ । ਪਿੰਡ ਦੇ ਨੰਬਰਦਾਰ ਹੋਣ ਕਰਕੇ ਗੱਲ ਨੂੰ ਦਬਾ ਕੇ ਰੱਖਣ ਵਿੱਚ ਹੀ ਭਲਾਈ ਜਾਪੀ । ਡਿਟੀਜਲ ਯੁੱਗ ਦੀ ਪੀੜੀ ਵਿਰਾਸਤੀ ਅਹੁਦੇਦਾਰੀਆਂ ਨੂੰ ਵਾਧੂ ਕੰਮਾਂ ਹੀ ਸਮਝਦੇ ਹਨ।
ਚੰਗੀ ਖੇਤੀ ਸਦਕਾ ਸਾਝਾ ਪਰਿਵਾਰ ਵਧੀਆ ਗੁਜਾਰਾ ਕਰ ਰਿਹਾ ਸੀ । ਭਗਵਾਨ ਸਿਆ ਏਕੇ ਦੀ ਬਰਕਤ ਨੂੰ ਮੰਨਦਿਆ ਕਦੇ ਵੰਡ ਵੰਡਾਈ ਬਾਰੇ ਸੋਚਿਆ ਵੀ ਨਹੀਂ , ਸਗੋਂ ਮਦਦ ਲਈ ਹਮੇਸ਼ਾ ਪਹਿਲ ਕਰਦਾ । ਈਸ਼ਰ ਸਿਆਂ ਇਕਲੌਤੇ ਮੁੰਡੇ ਦੀ ਜਿੱਦ ਅੱਗੇ ਝੁਕਦਿਆ ਵਿਦੇਸ ਭੇਜਣ ਦੀ ਹਾਮੀ ਭਰ ਬੈਠਾ । ਉਧਰੋ ਆੜਤੀਆਂ ਨੇ ਲੱਖਾਂ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਕਨੇਡਾ ਜਾਣ ਵਾਲੀ ਗੱਲ ਨੂੰ ਵਜਨੀ ਆਖਦਿਆ ਜ਼ਮੀਨ ਵੇਚ ਕੇ ਮੁੰਡੇ ਦੇ ਸੁਨਹਿਰੀ ਭਵਿੱਖ ਬਣਾਉਣ ਦੀ ਸੁਲਹਾ qਜਰੂਰ ਮਾਰੀ । ਇਹ ਗੱਲ ਵੀ ਕੰਨੀ ਪਾਉਣੋ ਨਾ ਟਲਿਆ ਜਮੀਨਾਂ ਤਾ ਡਾਲਰਾਂ ਦੀ ਕਮਾਈ ਨਾਲ ਜਦ ਮਰਜ਼ੀ ਖਰੀਦ ਸਕਦੇ ਹੋ । ਖੁਦ ਆੜਤੀਏ ਦਾ ਮੁੰਡਾ ਏ.ਸੀ ਕਮਰੇ ਵਿੱਚ ਬੈਠਾ ਲੋਕਾਂ ਦੇ ਵਿਆਜੂ ਪੈਸੇ ਦਾ ਹਿਸਾਬ ਨਿਬੇੜਨ ਵਿੱਚ ਮਗਨ ਸੀ । ਉਸ ਨੂੰ ਦੇਖ ਕੇ ਈਸ਼ਰ ਕਰਮੇ ਨੂੰ ਹੁੱਜ ਮਾਰ ਕੇ ਕਹਿੰਦਾ ਬਈ “ ਜਿਹਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਮਰੀਕਾ ”
ਈਸ਼ਰ ਸਿੰਘ ਘਰ ਬੜਦਿਆ ਹੀ ਆਪਣਾ ਹਿੱਸਾ ਦੇਣ ਲਈ ਆਖ ਦਿੱਤਾ । ਲਾਣੇਦਾਰ ਅਚੰਬਤ ਹੋ ਕੇ ਬੋਲਿਆ , ਕਿ ਵੰਡ ਵੰਡਾਈ ਤਾਂ ਕਰਨਾ ਹੀ ਸੀ ਪਰ ਆਪਣੇ ਜਿਉਦੇ ਜੀ ਅਜਿਹਾ ਕਦੇ ਨਹੀਂ ਸੋਚਿਆ ਸੀ । ਭਗਵਾਨ ਸਿਆ ਸੀਰੀ ਨਾਲ ਦਿਲ ਦੀਆਂ ਗੱਲਾਂ ਕਰ ਲੈਂਦਾ ਜੋ ਭਾਵੇਂ ਉਮਰ ਵਿੱਚ ਛੋਟਾ ਪਰ ਗਰੀਬੀ ਤੇ ਜਿੰਮੇਵਾਰੀ ਨੇ ਸਿਆਣਾ ਬਣਾ ਦਿੱਤਾ । ਇਹ ਮਸਲਾ ਬਾਰੇ ਵੀ ਸੀਰੀ ਨੇ ਖੇਤ ਜਾਂਦੇ ਵੇਲੇ ਵਾਰਤਾਲਾਪ ਸੁਰੂ ਕਰਨੀ ਚਾਹੀ, ਪਰ ਭਗਵਾਨ ਸਿਹਾਂ ਨੇ ਅਣਗੌਲਿਆ ਕਰ ਦਿੱਤਾ । ਕਿਉਂਕਿ ਹੁਣ ਤੱਕ ਘਰੋ ਇਸ ਬਾਬਤ ਕੋਈ ਗੱਲ ਨਹੀ ਸੀ ਚੱਲੀ । ਖਾਦ ਦੀ ਟਰਾਲੀ ਖਾਲੀ ਕਰਦੇ ਸੀਰੀ ਨੂੰ ਵੱਡੇ ਸਰਦਾਰ ਨੂੰ ਬੁਲਾਉਣ ਲਈ ਕਿਹਾ ਤਾਂ ਜੋ ਜਮੀਨ ਦੀ ਤਕਸੀਮ ਨੂੰ ਸੁਲਝਾਇਆ ਜਾ ਸਕੇ । ਰੱਬ ਦੇ ਭਾਣੇ ਮੰਨਣ ਵਾਲਾ ਭਗਵਾਨ ਸਿਆ ਪਿਤਾ ਦੇ ਬੋਲਾ ਨੂੰ ਹੁਕਮ ਮੰਨਦਿਆ ਉੱਠ ਕੇ ਚਲਾ ਗਿਆ ਤੇ ਖਾਦ ਦੀਆਂ ਬੋਰੀਆਂ ਗਿਣਨ ਲੱਗਾ । ਸੀਰੀ ਵਿੱਚੋਂ ਟੋਕਦਿਆਂ ਕਿਹਾ ” ਸਰਦਾਰ ਜੀ ਪੂਰੀਆਂ ਹਨ ਤੁਸੀਂ ਆਪਣਾ ਹਿੱਸਾ ਪੂਰਾ ਕਰਵਾ ਲੈਣਾ ” ਅੱਜ ਪਹਿਲੀ ਵਾਰ ਪਰਿਵਾਰ ਦੀ ਗੱਲ ਦੂਜੇ ਦੇ ਮੂੰਹੋਂ ਸੁਣ ਭਗਵਾਨ ਸਿਆ ਨੂੰ ਨੀਵਾ ਮਹਿਸੂਸ ਹੋਇਆ ਜਦੋਂ ਕਿ ਉਸ ਨੂੰ ਜਮੀਨ ਦੀ ਵੰਡ ਦਾ ਕੋਈ ਮਲਾਲ ਨਹੀਂ ਸੀ|
ਪੜ੍ਹੇ ਲਿਖੇ ਹੋਣ ਦੇ ਨਾਤੇ ਛੋਟਾ ਭਰਾ ਘਰ ਤੇ ਬਾਹਰਲੇ ਕੰਮਾਂ ਨੂੰ ਸੰਭਾਲਦਾ। ਭਗਵਾਨ ਸਿਆ ਨੂੰ ਖੇਤੀ ਵਿੱਚ ਚੰਗੀ ਮੁਹਾਰਤ ਸੀ ਫਿਰ ਵੀ ਘਰਵਾਲੀ ਨੂੰ ਵੰਡ ਵੰਡਾਈ ਦੀ ਚਿੰਤਾ ਸਤਾਉਣ ਲੱਗੀ ਕਿਉਂਕਿ ਪਿਤਾ ਦਾ ਝੁਕਾਅ ਛੋਟੇ ਭਰਾ ਵੱਲ ਜਿਆਦਾ ਸੀ ਤੇ ਉਹਨਾ ਹੁੰਦਿਆ ਜਮੀਨ ਦੇ ਦੋ ਨਹੀ ਤਿੰਨ ਹਿੱਸੇ ਹੋਣੇ ਸਨ । ਅੱਜ ਭਗਵਾਨ ਸਿਆਂ ਮਾਂ ਨੂੰ ਯਾਦ ਕਰਦਿਆਂ ਦਿਨ ਢਲੇ ਟਾਹਲੀ ਵਾਲੇ ਖੇਤ ਵਿੱਚ ਚਲਾ ਗਿਆ ਜਿੱਥੇ ਮਾਂ ਦੇ ਬਰਾਬਰ ਵੰਡ ਦੇ ਬੋਲ ਪੱਤਿਆ ਦੀ ਗੂੰਜ ਵਿੱਚ ਟੁਣਕਦੇ ਕੰਨੀ ਪੈ ਰਹੇ ਸਨ ਕਿ “ ਤੇਰਾ ਪਿਓ ਜੋ ਮਰਜੀ ਕਰ ਲਵੇ ਮੈ ਜਮੀਨ ਹੀ ਨਹੀ ਖੇਤੀ ਦੇ ਸੰਦ ਅਤੇ ਘਰ ਦਾ ਸਮਾਨ ਵੀ ਬਰਾਬਰ ਹਿੱਸੇ ਵਿੱਚ ਵੰਡਣੇ ਏ ”
ਭਗਵਾਨ ਸਿਹਾਂ ਨੂੰ ਟਿੱਬਿਆਂ ਵਾਲੇ ਟੱਕ ਵਿੱਚੋਂ ਜਿਆਦਾ ਹਿੱਸਾ ਦੇ ਕੇ ਬਰਾਬਰ ਕਰਨ ਦੀ ਕੋਸਿਸ ਕੀਤੀ । ਜਦੋਂ ਕਿ ਛੋਟੇ ਸਰਦਾਰ ਨੂੰ ਜਰਨੈਲੀ ਸੜਕ ਦੇ ਨਾਲ ਲੱਗਦਾ ਨੀਵਾਂ ਟੱਕ ਤੇ ਪਿਤਾ ਨੇ ਆਪਣਾ ਹਿੱਸਾ ਵੀ ਦੇ ਦਿੱਤਾ । ਭਾਵੇ ਹਿੱਸਾ ਘੱਟ ਸੀ ਪਰ ਉਸਦੀ ਅਸਮਾਨ ਛੂਹਦੀ ਕੀਮਤ ਨੇ ਸਭ ਘਾਟੇ ਪੂਰੇ ਕਰ ਦੇਣੇ ਸਨ । ਕੁਝ ਦਿਨਾਂ ਬਾਅਦ ਹੀ ਲਾਣੇਦਰ ਭਗਵਾਨ ਸਿਆਂ ਦੇ ਕੋਲ ਬੈਠਾ ਉਸ ਦੀ ਮਿਹਨਤ ਤੇ ਲਿਆਕਤ ਦੇ ਗੁਣਗਾਨ ਕਰ ਰਿਹਾ ਸੀ । ਚਾਹ ਦਾ ਗਿਲਾਸ ਫੜੀ ਸੁਹਾਗੇ ਉਪਰ ਬੈਠਾ ਸੀਰੀ ਲਾਣੇਦਾਰ ਨੂੰ ਟੋਕਦਿਆਂ ਬੋਲਿਆ “ ਸਰਦਾਰ ਜੀ ਸਿੱਧੀਆ ਨੀਤੀ ਨੂੰ ਹੀ ਫਲ ਲੱਗਦਾ ਦੇਖਣਾ ਮੈਂ ਤੇ ਸਰਦਾਰ ਜੀ ਨੇ ਉਸ ਟਿੱਬਿਆਂ ਵਿੱਚ ਬਰਸੀਮ ਉਗਣ ਲਾ ਦੇਣਾ ਹੈ ”
ਸਵਖਤੇ ਹੀ ਸੀਰੀ ਤੇ ਭਗਵਾਨ ਸਿਹਾ ਤਕਸੀਮ ਮਗਰੋ ਮਿਲੇ ਖੇਤਾ ਲਈ ਫਸਲਾਂ ਦੀ ਵਿਉਂਤਬੰਦੀ ਕਰਨ ਚਲੇ ਗਏ। ਅੱਜ ਟਿੱਬਿਆਂ ਵਾਲੇ ਟੱਕ ਲਈ ਵੀ ਚਿੰਤਾ ਦਿਖਾਈ ਦਿੱਤੀ ਜਿਸ ਵੱਲ ਪਹਿਲਾਂ ਖਾਸ ਧਿਆਨ ਨਹੀਂ ਦਿੰਦੇ ਸਨ । ਕੁਝ ਦਿਨ ਪਹਿਲਾ ਹੀ ਯੂਨੀਵਰਸਿਟੀ ਵਲੋ ਮੂੰਗਫਲੀ ਦੀ ਖੋਜ ਲਈ ਰੇਤਲੀ ਜਮੀਨ ਦੀ ਮੰਗ ਕੀਤੀ ਗਈ ਸੀ । ਦੁਪਿਹਰ ਦਾ ਲੰਗਰ ਪਾਣੀ ਛਕਣ ਦੇ ਮਗਰੋਂ ਸੀਰੀ ਨੇ ਭਗਵਾਨ ਸਿਹਾਂ ਨੂੰ ਡੂੰਘੀਆਂ ਸੋਚਾਂ ਵਿੱਚ ਪਿਆ ਦੇਖ, ਗੱਲ ਬੁੱਝਣ ਦੀ ਕੋਸ਼ਿਸ਼ ਕੀਤੀ ਤਾਂ “ਅੱਗਿਓ ਭਗਵਾਨ ਸਿਹਾਂ ਨੇ ਜਵਾਬ ਦਿੱਤਾ ਨਹੀਂ ਚਰਨਿਆ ਮੇਹਨਤੀ ਹੱਥਾਂ ਨੂੰ ਕੰਮ ਦੀ ਲੋੜ ਹੁੰਦੀ ਹੈ ਫਿਰ ਚਾਹੇ ਜ਼ਮੀਨ ਜਰਖੇਜ਼ ਜ਼ਮੀਨ ਹੋਵੇ ਚਾਹੇ ਰੇਤਲੀ , ਨਾਲੇ ਮੈਂ ਤਾਂ ਰੱਬ ਦਾ ਸੀਰੀ ਹਾ ਜਿਥੇ ਮਰਜੀ ਲਾ ਦੇਵੇ , ਆਪਾਂ ਸੱਚੀ ਮਸੱਕਤ ਕਰਨੀ ਹੈ ਫਲ ਤਾਂ ਉਸਨੇ ਦੇ ਹੀ ਦੇਣਾ ਹੈ ” ਪਹਿਲੀ ਵਾਰ ਸੀਰੀ ਨੇ ਸਰਦਾਰ ਦੇ ਮੂੰਹੋਂ ਆਪਣਾ ਨਾਮ ਸੁਣ ਤੇ ਕੰਮ ਪ੍ਰਤੀ ਲਗਨ ਦੀ ਸੁਥਰੀ ਸੋਚ ਸਲਾਮ ਕਰਦਿਆ ਟਿੱਬਿਆਂ ਵਾਲੇ ਖੇਤ ਦਾ ਖਾਲ ਸਵਾਰਨ ਚਲਾ ਗਿਆ ਜਿਹੜੇ ਮੂੰਗਫਲੀ ਦੀ ਬਜਾਈ ਲਈ ਤਿਆਰ ਕਰਨੇ ਸਨ। ਆਥਣ ਵੇਲੇ ਖਬਰ ਹੀ ਮਿਲੀ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਮੂੰਗਫਲੀ ਦੀ ਨਵੀਂ ਖੋਜ ਲਈ ਭਗਵਾਨ ਸਿਹਾਂ ਦੇ ਖੇਤਾ ਨੂੰ 10 ਸਾਲਾਂ ਲਈ ਠੇਕੇ ਦਾ ਇਕਰਾਰ ਕਰ ਲਿਆ । ਜਿਸ ਨਾਲ ਚੰਗਾ ਪੈਸਾ ਮਿਲਿਆ ਹੀ ਨਾਮ ਵੀ ਖੂਭ ਚਰਚਾ ਵਿੱਚ ਆਇਆ। ਹੁਣ ਉਥੇ ਵਿਦੇਸ਼ਾ ਤੋ ਖੇਤਾਬਾੜੀ ਵਿਗਿਆਨੀ ਵੀ ਨਰੀਖਣ ਲਈ ਆਵਣਗੇ। ਪੂਰਾ ਪਰਿਵਾਰ ਮੇਹਨਤ ਤੇ ਸਬਰ ਦੇ ਸੀਰ ਲਈ ਪ੍ਰਮਾਤਮਾ ਦਾ ਮੁਕਰਾਨਾ ਕਰਨ ਗੁਰਦੁਵਾਰੇ ਚਲੇ ਗਏ ।
-(1)-(1).jpg)
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੈਟ, ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ
Adv.dhaliwal@gmail.com
78374 90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.