ਵਿਧਾਇਕ ਕੁਲਵੰਤ ਸਿੰਘ ਵੱਲੋਂ ਵਾਰਡ ਵਾਈਜ ਨੁਕੜ ਮੀਟਿੰਗਾਂ ਅਤੇ ਚੋਣ ਪ੍ਰਚਾਰ ਦਾ ਦੌਰ
ਭਗਵੰਤ ਸਿੰਘ ਮਾਨ ਦੀ ਸਰਕਾਰ ਦੁਆਰਾ ਲੋਕ ਪੱਖੀ ਸਕੀਮਾਂ ਨੂੰ ਪਹਿਨਾਇਆ ਜਾ ਰਿਹਾ ਹੈ ਸਮਾਂ ਰਹਿੰਦਿਆਂ ਅਮਲੀ ਜਾਮਾ : ਕੁਲਵੰਤ ਸਿੰਘ
ਮੋਹਾਲੀ 24 ਮਈ 2026 : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਮੋਹਾਲੀ ਨਗਰ ਨਿਗਮ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਜਾਨਾ ਹੀ ਸਵੇਰ ਵੇਲੇ ਤੋਂ ਦੇਰ ਰਾਤ ਤੱਕ ਇਕੱਤਰਤਾਵਾਂ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਹਨ, ਇਸੇ ਲੜੀ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਦੀ ਤਰਫੋਂ ਕੁਲਵਿੰਦਰਜੀਤ ਕੌਰ ਪਤਨੀ ਹਰਿੰਦਰ ਸਿੰਘ ਵਾਰਡ ਨੰ :7
, ਸਰਬਜੀਤ ਸਿੰਘ ਵਾਰਡ ਨੰ :42, ਅਰਵਿੰਦਰ ਕੌਰ ਵਾਰਡ ਨੰ : 5,
ਸਤਵਿੰਦਰ ਸਿੰਘ ਮਿੱਠੂ ਵਾਰਡ ਨੰ. 26,
ਜਸਵੀਰ ਕੌਰ ਅਤਲੀ ਵਾਰਡ ਨੰ : 27 ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵਿਸ਼ਾਲ ਇਕੱਤਰਤਾਵਾਂ ਨੂੰ ਸੰਬੋਧਨ ਕਰਨ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜਾ ਕੀਤਾ ਸੀ ਅਤੇ ਹੁਣ ਸਭ ਤੋਂ ਪਹਿਲਾਂ ਸਿਹਤ ਕ੍ਰਾਂਤੀ ਦੇ ਤਹਿਤ ਹੌਲੀ- ਹੌਲੀ ਪੰਜਾਬੀਆਂ ਨੂੰ ਚੰਗੀ ਤਰ੍ਹਾਂ ਸਿਹਤਯਾਬ ਕਰਨ ਦੇ ਲਈ ਦੇ ਲਈ ਕੰਮ ਕੀਤਾ ਜਾ ਰਿਹਾ ਹੈ , ਤਾਂ ਕਿ ਪੰਜਾਬ ਨੂੰ ਫਿਰ ਤੋਂ ਇੱਕ ਰੰਗਲਾ ਪੰਜਾਬ ਬਣਾਇਆ ਜਾ ਸਕੇ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਸਪਤਾਲਾਂ ਵਿਚਲੇ ਸਾਜੋ ਸਮਾਨ ਦੀ ਪੂਰਤੀ ਕੀਤੀ ਗਈ । ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਦੀ ਭਰਤੀ ਕੀਤੀ ਗਈ, ਇਸ ਤੋਂ ਬਾਅਦ ਮੁਹੱਲਾ ਕਲੀਨਿਕ ਖੋਲੇ ਗਏ ਅਤੇ ਮੋਹਾਲੀ ਫੇਸ -5 ਦੇ ਵਿੱਚ ਸਭ ਤੋਂ ਪਹਿਲਾਂ ਮੁਹੱਲਾ ਕਲੀਨਿਕ ਖੋਲਿਆ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਕੀਤਾ ਗਿਆ ਅਤੇ ਹੁਣ ਪੰਜਾਬ ਦੇ ਵਿੱਚ 1000 ਦੇ ਕਰੀਬ ਮੁਹੱਲਾ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ, ਜਿੱਥੇ ਕਿ ਮਾਹਿਰ ਡਾਕਟਰਾਂ ਵੱਲੋਂ ਮਰੀਜ਼ ਦੀ ਜਾਂਚ ਕੀਤੀ ਜਾਂਦੀ ਹੈ, ਉੱਥੇ ਉਹਨਾਂ ਨੂੰ ਲੋੜੀਂਦੀ ਦਵਾਈ ਅਤੇ ਟੈਸਟ ਵੀ ਮੁਹੱਲਾ ਕਲੀਨਿਕਾਂ ਦੇ ਵਿੱਚ ਮੁਫਤ ਕੀਤੇ ਜਾਂਦੇ ਹਨ, ਅਤੇ ਇਸ ਤੋਂ ਵੀ ਅਗਾਂਹ ਜਾਂਦੇ ਹੋਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ, ਜਿਸ ਦੇ ਵਿੱਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾਉਣ ਦੀ ਸਹੂਲਤ ਹੈ , ਇਹ ਦੇਸ਼ ਦੀ ਪਹਿਲੀ ਅਜਿਹੀ ਯੋਜਨਾ ਹੈ ਜੋ ਕਿ ਸਿਰਫ ਪੰਜਾਬ ਵਿੱਚ ਹੀ ਸ਼ੁਰੂ ਕੀਤੀ ਗਈ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਜ਼ਿਲ੍ੇ ਵਿੱਚ ਹੀ ਇਸ ਸਕੀਮ ਦੇ ਅੰਡਰ 35 ਪ੍ਰਾਈਵੇਟ ਹਸਪਤਾਲ ਆਉਂਦੇ ਹਨ, ਜਿੱਥੇ ਕਿ ਮਰੀਜ਼ ਆਪਣਾ ਇਲਾਜ ਕਰਵਾ ਸਕਦਾ ਹੈ , ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਨਾਂ ਪੱਖਪਾਤ ਅਤੇ ਅਮੀਰੀ -ਗਰੀਬੀ ਵੇਖਿਆਂ ਮੁਫਤ ਬਿਜਲੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਾਂਹ ਵਧੂ ਸੋਚ ਦੇ ਚਲਦਿਆਂ ਹੀ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਗੁਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਬਰਾੜ, ਅਮਰਜੀਤ ਸਿੰਘ ਸਿੱਧੂ, ਅਕਬਿੰਦਰ ਸਿੰਘ ਗੋਸਲ, ਹਰਦੀਪ ਸਿੰਘ ਪ੍ਰਧਾਨ ਸੈਕਟਰ 89, ਸੰਦੀਪ ਸਿੰਘ ਪ੍ਰਧਾਨ ਸੈਕਟਰ 94,ਅਮਰਜੀਤ ਸਿੰਘ, ਗਿਆਨ ਸਿੰਘ ,
ਬਹਾਦਰ ਸਿੰਘ, ਅਮਰਜੀਤ ਸਿੰਘ, ਅਵਤਾਰ ਵਾਲਿਆਂ, ਪਰਮਿੰਦਰ ਸਿੰਘ ਐਡਵੋਕੇਟ,ਚਮਨ ਲਾਲ ਪਵਾਰ,
,ਗੁਰਸੇਵਕ ਸਿੰਘ ਸਰਪੰਚ,ਅਵਤਾਰ ਸਿੰਘ ਸਾਬਕਾ ਸਰਪੰਚ ,ਹਰਜੋਤ ਸਿੰਘ ਗੋਬਰ,ਨਵਜੋਤ ਸਿੰਘ ਬਾਛਲ,ਕਲਜਿੰਦਰ ਕੌਰ ਬਾਛਲ,ਭੁਪਿੰਦਰ ਸਿੰਘ,ਬਹਾਦਰ ਸਿੰਘ ਚਾਹਲ,ਸੁਖਚੈਨ ਸਿੰਘ, ਹਾਜ਼ਰ ਸਨ
- Download Babushahi App
-
-