ਕਿਸਾਨ ਯੂਨੀਅਨ ਵੱਲੋਂ ਐਕਸੀਅਨ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਅਪ੍ਰੈਲ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਐਕਸੀਅਨ ਦਫਤਰ ਲਾਲੜੂ ਮੰਡੀ ਵਿਖੇ ਪਹੁੰਚ ਕੇ ਬਿਜਲੀ ਦੇ ਲੰਮੇ ਲੰਮੇ ਲੱਗਦੇ ਹੋਏ ਕੱਟਾਂ ਨੂੰ ਲੈ ਕੇ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਬਿਜਲੀ ਡਿਪਾਰਟਮੈਂਟ ਦੇ ਖਿਲਾਫ ਨਰਾਜ਼ਗੀ ਜ਼ਾਹਰ ਕੀਤੀ ਗਈ, ਕਿਉਂਕਿ ਪਿਛਲੇ ਦਿਨਾਂ ਤੋਂ ਲਾਲੜੂ ਹੰਡੇਸਰਾ ਅਤੇ ਨਾਲ ਲੱਗਦੇ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ। ਇਸ ਦੇ ਕਾਰਨ ਪੀਣ ਵਾਲੇ ਪਾਣੀ ਦੀ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਲੋਕ ਗਰਮੀ ਦੇ ਕਾਰਨ ਬਹੁਤ ਪਰੇਸ਼ਾਨ ਹਨ । ਜਿਹੜਾ ਕਿਸਾਨਾਂ ਨੇ ਪਸ਼ੂਆਂ ਲਈ ਹਰਾ ਚਾਰਾ ਜਾਂ ਸਬਜ਼ੀਆਂ ਲਾਈਆਂ ਹੋਈਆਂ ਹਨ, ਬਿਜਲੀ ਦੇ ਨਾ ਆਉਣ ਕਾਰਨ ਉਹ ਸੁੱਕ ਰਹੀਆਂ ਹਨ, ਇਸ ਲਈ ਜਿੱਥੇ ਘਰੇਲੂ ਸਪਲਾਈ ਦੇ ਵਿੱਚ ਕੱਟ ਨਾ ਲਾਉਣ ਲਈ ਐਕਸ਼ਨ ਲਾਲੜੂ ਨਾਲ ਮੀਟਿੰਗ ਕਰਕੇ ਮੰਗ ਕੀਤੀ ਗਈ ਉੱਥੇ ਹੀ ਟਿਊਬਵੈਲਾਂ ਵਾਲੀ ਬਿਜਲੀ ਸਵੇਰੇ 6 ਵਜੇ ਤੋਂ ਛੱਡਣ ਦੀ ਮੰਗ ਕੀਤੀ ਗਈ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਕੱਟਾਂ ਤੋਂ ਰਾਹਤ ਨਹੀਂ ਮਿਲਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਐਕਸ਼ਨ ਕਰਕੇ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਸਮੇਂ ਗੁਰਚਰਨ ਸਿੰਘ ਜੌਲਾ, ਮਨਜੀਤ ਸਿੰਘ, ਹਰੀ ਸਿੰਘ ਦੱਪਰ, ਜਸਵੰਤ ਸਿੰਘ ਆਲਮਗੀਰ, ਕੁਲਵਿੰਦਰ ਸਿੰਘ ਆਗਾਪੁਰ, ਹਰਪਾਲ ਸਿੰਘ ਬੈਰ ਮਾਜਰਾ ,ਜਨਕ ਮਗਰਾ ਅਤੇ ਬਲਦੇਵ ਸਿੰਘ ਮੀਆਂਪੁਰ ਆਦਿ ਆਗੂ ਹਾਜਰ ਸਨ।
- Download Babushahi App
-
-