ਜੇਲ੍ਹ ਦੇ ਆਲੇ ਦੁਆਲੇ 500 ਮੀਟਰ ਏਰੀਏ ਨੂੰ ਨੋ ਡਰੋਨ ਜ਼ੋਨ ਏਰੀਆ ਐਲਾਨਿਆ
ਪਟਿਆਲਾ, 7 ਦਸੰਬਰ:
ਵਧੀਕ ਜਿਲ੍ਹਾ ਮੈਜਿਸਟ੍ਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜਿਲ੍ਹੇ ਵਿੱਚ ਜੇਲ੍ਹਾਂ ਦੇ ਖੇਤਰ ਅਤੇ ਜੇਲ੍ਹਾਂ ਦੇ ਆਲੇ ਦੁਆਲੇ 500 ਮੀਟਰ ਏਰੀਏ ਨੂੰ ਨੋ ਡਰੋਨ ਜ਼ੋਨ ਏਰੀਆ ਘੋਸ਼ਿਤ ਕੀਤਾ ਹੈ।
ਓਹਨਾ ਕਿਹਾ ਕਿ ਡਰੋਨ ਜਨਤਕ ਡੋਮੇਨ ਵਿਚ ਤੇਜੀ ਨਾਲ ਅਤੇ ਅਸਾਨੀ ਨਾਲ ਪਹੁੰਚਣ ਯੋਗ ਬਣ ਗਏ ਹਨ, ਜੋ ਸੰਭਾਵੀ ਸੁਰੱਖਿਆ ਉਲੰਘਣਾਵਾਂ ਬਾਰੇ ਚਿੰਤਾ ਪੈਦਾ ਕਰਦੇ ਹਨ ਅਤੇ ਜੇਲ੍ਹਾਂ ਦੇ ਨੇੜੇ ਅਜਿਹੀਆਂ ਅਣ ਅਧਿਕਾਰਿਤ ਡਰੋਨ ਉਡਾਣਾਂ ਇਕ ਗੰਭੀਰ ਖਤਰਾ ਪੈਦਾ ਕਰਦੀਆਂ ਹਨ।
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਦਸਿਆ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜੇਲ੍ਹਾਂ ਦੇ ਆਲੇ ਦੁਆਲੇ 500 ਮੀਟਰ ਏਰੀਏ ਨੂੰ ਨੋ ਡਰੋਨ ਏਰੀਆ ਘੋਸ਼ਿਤ ਕੀਤਾ ਗਿਆ ਹੈ।
ਇਹ ਹੁਕਮ 3 ਫਰਵਰੀ 2026 ਤਕ ਲਾਗੂ ਰਹੇਗਾ।