ਪਵਨ ਦੀਵਾਨ ਨੇ ਜੇ ਬਲਾਕ, ਬੀਆਰਐੱਸ ਨਗਰ ਦੇ ਲੋਕਾਂ ਨਾਲ ਕੀਤੀ ਮੀਟਿੰਗ
ਪ੍ਰਮੋਦ ਭਾਰਤੀ
ਲੁਧਿਆਣਾ, 7 ਦਸੰਬਰ,2025
ਸੀਨੀਅਰ ਕਾਂਗਰਸੀ ਆਗੂ ਅਤੇ ਲੁਧਿਆਣਾ ਸ਼ਹਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵੱਲੋਂ ਲੋਕਾਂ ਨਾਲ ਮਿਲ ਕੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਸਬੰਧੀ ਉਹਨਾਂ ਦੀ ਸੋਚ ਬਾਰੇ ਜਾਣਨ ਦੇ ਉਦੇਸ਼ ਨਾਲ ਬਲਾਕ ਜੇ, ਬੀਆਰਐੱਸ ਨਗਰ ਦੇ ਨਿਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਆਯੋਜਨ ਕੁਲਬੀਰ ਸਿੰਘ ਨੀਟਾ ਵੱਲੋਂ ਕੀਤਾ ਗਿਆ ਸੀ।
ਇਸ ਮੌਕੇ ਜਿੱਥੇ ਲੋਕਾਂ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕਰਨ ਤੋਂ ਬਾਅਦ ਸਨਬਿਧਨ ਕਰਦਿਆਂ, ਪਵਨ ਦੀਵਾਨ ਨੇ ਕਿਹਾ ਕਿ ਲੋਕ ਵੱਡੇ ਵੱਡੇ ਦਾਅਵੇ ਕਰਨ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਆਏ ਦਿਨ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਅਤੇ ਅਪਰਾਧ ਦੇ ਲਗਾਤਾਰ ਵੱਧ ਰਹੇ ਗ੍ਰਾਫ ਤੋਂ ਲੋਕ ਡਰੇ ਹੋਏ ਹਨ। ਹਾਲਾਤ ਇਨੇ ਖਰਾਬ ਹੋ ਚੁੱਕੇ ਹਨ ਕਿ ਹੁਣ ਲੋਕ ਇਹਨਾਂ ਨੂੰ ਸੱਤਾ ਵਿੱਚ ਲਿਆ ਕੇ ਪਛਤਾ ਰਹੇ ਹਨ।
ਇਸੇ ਤਰ੍ਹਾਂ, ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ। ਇਹਨਾਂ ਵੱਲੋਂ 2500 ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ, ਲੇਕਿਨ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ 1500 ਦੀ ਬੁਢਾਪਾ ਪੈਨਸ਼ਨ ਵੀ ਨਹੀਂ ਮਿਲੀ। ਮਹਿਲਾਵਾਂ ਨਾਲ ਕੀਤਾ ਗਿਆ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ, ਜਿਹੜੀ ਰਕਮ ਹੁਣ ਵਿਆਜ ਸਣੇ ਕਈ ਗੁਣਾ ਵੱਧ ਚੁੱਕੀ ਹੈ।
ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਲੋਕ ਹੁਣ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਬ੍ਰਿ ਜਮੋਹਨ ਕਾਲੀਆ, ਰਜੇਸ਼ ਅਗਰਵਾਲ, ਰਮਨ ਸ਼ਰਮਾ, ਰਜੇਸ਼ ਕੁਮਾਰ, ਰਾਹੁਲ ਵਿਗ, ਰੋਹਿਤ ਪਾਹਵਾ, ਅਮਰਜੀਤ ਧਾਲੀਵਾਲ, ਭੁਪਿੰਦਰ ਚੁਘ, ਲਵਲੀ ਚੁਘ, ਈਸ਼ਵਰੀ ਪ੍ਰਸਾਦ, ਕਮਲਦੀਪ ਸਿੰਘ, ਭਵਦੀਪ ਸਿੰਘ, ਅਮਰਜੀਤ ਜੁਨੇਜਾ ਵੀ ਮੌਜੂਦ ਰਹੇ।