ਹਿੰਦੀ ਵਿਆਕਰਣ ਅਤੇ ਰਚਨਾ ਕਿਤਾਬ ਦਾ ਸਾਹਿਤਕਾਰ ਟੋਕੀ ਵਲੋਂ ਲੋਕ ਅਰਪਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 2 ਦਸੰਬਰ 2025
ਸ਼੍ਰੀ ਵਿਨੋਦ ਕੁਮਾਰ ਦੁਆਰਾ ਲਿਖੀ *ਹਿੰਦੀ ਵਿਆਕਰਣ ਅਤੇ ਰਚਨਾ* ਪੁਸਤਕ ਦਾ ਹਿੰਦੀ ਅਤੇ ਉਰਦੂ ਸਾਹਿਤਕਾਰ ਡਾ. ਰਾਜਿੰਦਰ ਟੋਕੀ ਦੁਆਰਾ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਰਪਣ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਪੁਸਤਕ ਉਹਨਾਂ ਦੇ ਵਿਦਿਆਰਥੀ ਅਤੇ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਿੰਦੀ ਅਧਿਆਪਕ ਵਿਨੋਦ ਕੁਮਾਰ ਦੁਆਰਾ ਲਿਖਿਆ ਗਿਆ ਹੈ । ਇਹ ਪੁਸਤਕ ਪੰਜਾਬ ਸਿੱਖਿਆ ਵਿਭਾਗ ਦੇ ਛੇਵੀਂ ਤੋਂ ਅੱਠਵੀਂ ਦੀ ਹਿੰਦੀ ਵਿਆਕਰਣ ਨੂੰ ਧਿਆਨ ਚ ਰੱਖ ਕੇ ਤਿਆਰ ਕੀਤੀ ਗਈ ਹੈ । ਪੁਸਤਕ ਬਿੰਬ ਪ੍ਰਤੀਬਿੰਬ ਪ੍ਰਕਾਰਸ਼ਕ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ । ਇਹ ਪੁਸਤਕ ਹਿੰਦੀ ਮਾਸਟਰ ਕਾਡਰ ਅਤੇ ਹਿੰਦੀ ਦੀਆਂ ਹੋਰ ਪ੍ਰਤਿਯੋਗੀ ਪ੍ਰੀਖਿਆਵਾਂ ਲਈ ਵੀ ਲਾਹੇਵੰਦ ਹੈ । ਬੜੀ ਮੇਹਨਤ ਅਤੇ ਲਗਨ ਨਾਲ ਤਿਆਰ ਇਹ ਪੁਸਤਕ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ । ਉਹਨਾਂ ਇਸ ਪੁਸਤਕ ਲਈ ਵਿਨੋਦ ਕੁਮਾਰ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਲੇਖਣ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ । ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਪੁਸਤਕ ਲਈ ਉਹਨਾਂ ਨੇ ਬੜੀ ਲਗਨ ਨਾਲ ਕੰਮ ਕੀਤਾ ਹੈ । ਇਸ ਪਿੱਛੇ ਉਹਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਹਿੰਦੀ ਵਿਆਕਰਣ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਾਰਗਦਰਸ਼ਨ ਕਰਨਾ ਹੈ ।ਇਸ ਕਾਰਜ ਲਈ ਉਹਨਾਂ ਪੰਜਾਬ ਦੇ ਉਹਨਾਂ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਕਾਰਜ ਨੂੰ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਹਿੰਦੀ ਸਾਹਿਤਕਾਰ ਡਾ.ਬਲਵਿੰਦਰ ਭੂਸ਼ਨ (ਡੀ ਏ ਵੀ ਕਾਲਜ ਜਲੰਧਰ) ਨੇ ਇਸ ਪੁਸਤਕ ਨੂੰ ਵਿਦਿਆਰਥੀਆਂ ਲਈ ਹਿੰਦੀ ਵਿਆਕਰਣ ਨੂੰ ਸਮਝਣ ਲਈ ਉਪਯੋਗੀ ਦੱਸਿਆ ਅਤੇ ਹੌਂਸਲਾ ਅਫ਼ਜ਼ਾਈ ਕੀਤੀ ।