ਜਿਡੋ ਕਰਾਟੇ ਕੰਪੀਟੀਸ਼ਨ ਜਿੱਤਣ ਵਾਲੀ ਬੱਚੀ ਨੂੰ ਹਿੰਦੂ ਵੈਲਫੇਅਰ ਸੋਸਾਇਟੀ ਨੇ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 2 ਨਵੰਬਰ 2025- ਹਿੰਦੁ ਵੇਲ੍ਫੈਅਰ ਸੋਸਾਇਟੀ (ਰਜਿ) ਗੁਰਦਾਸਪੁਰ ਦੀ ਸ਼ਾਖਾ ਧਾਰੀਵਾਲ ਵਲੋਂ ਇਕ ਹੰਗਾਮੀ ਬੈਠਕ ਪ੍ਰਧਾਨ ਬ੍ਰਹਮ ਦੱਤ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਐਤਵਾਰ ਆਰਿਆ ਸਮਾਜ ਮੰਦਿਰ ਧਾਰੀਵਾਲ ਵਿਖੇ ਕੀਤੀ ਗਈ | ਬੈਠਕ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਸੋਮ ਨਾਥ ਜੀ ਵਲੋਂ ਗਿਆਤਰੀ ਮੰਤਰ ਅਤੇ ਓਮ ਦਾ ਉਚਾਰਨ ਕਰਕੇ ਬੈਠਕ ਦੀ ਸ਼ੁਰੁਆਤ ਕਰਵਾਈ ਗਈ |
ਬੈਠਕ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਇੰਜ: ਜਤਿੰਦਰ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਦੇ ਤੋਰ ਦੇ ਰਾਜੀਵ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਫ਼ਤੇਹਗੜ ਚੁੜੀਆਂ ਹਾਜ਼ਰ ਹੋਏ | ਸੋਸਾਇਟੀ ਵਲੋਂ ਪੰਜਾਬ ਪੱਧਰ ਦੇ ਬੰਗਾ ਵਿਖੇ ਹੋਏ ਜੂਡੋ ਕਰਾਟੇ ਮੁਕਾਬਲੇ ਵਿੱਚ ਧਾਰੀਵਾਲ ਦੀ ਆਰੁਸ਼ੀ ਸ਼ਰਮਾ ਵਲੋਂ ਗੋਲਡ ਮੈਡਲ ਜਿੱਤਨ ਤੇ ਸੋਸਾਇਟੀ ਵਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਜੂਡੋ ਕੋਚ ਸੰਨੀ ਮਾਲ੍ਪੋਤਰਾ ਨੂੰ ਵੀ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ |
ਇੰਜ: ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਇਹ ਸਮੇਂ ਦੀ ਮੁੱਖ ਲੋੜ੍ਹ ਹੈ ਕਿ ਆਪਣੇ ਬਚਿਆਂ ਲੜਕਾ ਜਾ ਲੜਕੀ ਨੂੰ ਆਤਮ ਰੱਖਿਆ ਦੀ ਸਿਖਲਾਈ, ਭਾਵ ਜੂਡੋ ਕਰਾਟੇ ਦੀ ਸਿਖਲਾਈ ਦਿਤੀ ਜਾਵੇ | ਅੱਜ ਦੀ ਯੁਵਾ ਪੀੜੀ ਮੋਬਾਇਲ ਤੇ ਰੀਲਾਂ ਬਣਾਉਣ, ਫੇਸਬੁਕ ਜਾ ਇੰਸ੍ਟਾਗ੍ਰਾਮ ਤੇ ਆਪਣਾ ਸਮਾਂ ਵਿਅਰਥ ਗਵਾਉਂਦੇ ਹਨ | ਸਾਡੀ ਯੁਵਾ ਪੀੜੀ ਨੂੰ ਸੰਸਕਾਰੀ ਬਣ ਕੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ |
ਇਸ ਬੈਠਕ ਵਿਚ ਹੋਰਨਾ ਤੋਂ ਇਲਾਵਾ ਸੁਸ਼ੀਲ ਪੁਰੀ, ਰਾਜੇਸ਼ ਨੰਦਾ ,ਰਘੁਨੰਦਨ ਸ਼ਰਮਾ, ਪਵਨ ਕੁਮਾਰ, ਵਿਜੇ ਵਰਮਾ , ਮਲਕੀਅਤ ਵਰਮਾ, ਅਜੇ ਸ਼ਰਮਾ, ਰਾਜੇਸ਼ ਬਲ, ਰਾਣਾ ਸ਼ਰਮਾ , ਦਵਿੰਦਰ, ਰਾਜ ਕੁਮਾਰ ਤੋਂ ਇਲਾਵਾ ਅਸ਼ੋਕ ਕੁਮਾਰ ਸ਼ਰਮਾ ਆਦਿ ਹਾਜਰ ਸਨ | ਅੰਤ ਵਿਚ ਆਰੁਸ਼ੀ ਅਤੇ ਪਾਪਾ ਦੀਪਕ ਸ਼ਰਮਾ ਪਾਹਰਾ ਨੇ ਲੱਡੂ ਖਿਲਾ ਕੇ ਸਭ ਦਾ ਮੁੰਹ ਮੀਠਾ ਕਰਵਾਇਆ ਅਤੇ ਚਾਹ ਦਾ ਅਟੂਟ ਲੰਗਰ ਵੀ ਵਰਤਾਇਆ ਗਿਆ |