ਸ਼ਿਵ ਸੈਨਾ ਆਗੂ 'ਤੇ ਹਮਲੇ ਦੇ ਦੋਸ਼ੀ ਪੁਲਿਸ ਨੇ 12 ਘੰਟਿਆਂ 'ਚ ਕੀਤੇ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ
ਬੀਤੇ ਦਿਨ ਸ਼ਿਵ ਸੈਨਾ ਬਾਲ ਠਾਕਰੇ ਦੇ ਲੀਡਰ ਰਮੇਸ਼ ਨਈਅਰ ਤੇ ਕੁਝ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਜਿਸ ਵਿੱਚ ਰਮੇਸ਼ ਨਈਅਰ ਨੇ ਕਿਹਾ ਸੀ ਕਿ ਮੈਂ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਬੋਲਦਾ ਹਾਂ ਜਿਸ ਵਜਹਾ ਕਰਕੇ ਮੇਰੇ ਤੇ ਹਮਲਾ ਹੋਇਆ ਇਹ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਹੋਤਾ ਨੇ ਕਿਹਾ ਕੀ ਪੁਲਿਸ ਨੇ ਸ਼ਿਵ ਸੈਨ ਲੀਡਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ 12 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ। ਅੱਜ ਅਸੀਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਹਾਸਿਲ ਕਰਾਂਗੇ ਜਿਸ ਮਗਰੋਂ ਤਫਤੀਸ਼ ਕੀਤੀ ਜਾਏਗੀ ਔਰ ਜਾਨਿਆ ਜਾਏਗਾ ਕਿ ਆਖਿਰ ਇਹ ਹਮਲਾ ਕਿਉਂ ਹੋਇਆ ਐਸਪੀ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਸੀ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।