ਤੇਜਪਾਲ ਕਤਲ ਕੇਸ; ਦੋ ਦੋਸ਼ੀ ਪੁਲਿਸ ਨੇ ਕੀਤੇ ਕਾਬੂ
ਦੀਪਕ ਜੈਨ, ਜਗਰਾਓ
ਸਥਾਨ ਹਰੀ ਸਿੰਘ ਰੋਡ ਉੱਪਰ ਸ਼ੁਕਰਵਾਰ ਨੂੰ ਗਿਦੜ ਵਿੰਡੀ ਦੇ ਰਹਿਣ ਵਾਲੇ ਤੇਜਪਾਲ ਸਿੰਘ ਦੇ ਹੋਏ ਕਤਲ ਮਾਮਲੇ ਵਿੱਚ ਅੱਜ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਇਸ ਗਿਰਫਤਾਰੀ ਬਾਰੇ ਅੱਜ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਅਤੇ ਐਸ ਪੀ ਡੀ ਮੈਡਮ ਹਰ ਕਮਲ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਦੋ ਦੋਸ਼ੀ ਜੋ ਕਿ ਚੋਕੀਮਾਨ ਦੇ ਨੇੜੇ ਪੁਲਿਸ ਨੇ ਕਾਬੂ ਕੀਤੇ। ਜਿਨਾਂ ਦੇ ਨਾਮ ਹਨ ਹਰਪ੍ਰੀਤ ਸਿੰਘ ਉਰਫ ਹਣੀ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਰੁਮੀ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲੀ ਚਾਹਲ ਥਾਣਾ ਅਜਿੱਤਵਾਲ ਜਿਲਾ ਮੋਗਾ। ਇਹਨਾਂ ਪਾਸੋਂ ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਗਿਆ ਦੇਸੀ ਪਿਸਟਲ ਪੁਆਇੰਟ 30 ਬੋਰ ਸਮੇਤ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਐਸਐਸਪੀ ਨੇ ਅੱਗੇ ਜਾਣਕਾਰੀ ਦਿੱਤੀ ਕੀ ਦੋਸ਼ੀਆਂ ਵੱਲੋਂ ਕਤਲ ਕੀਤੇ ਜਾਣ ਦੀ ਵਜਹਾ ਆਪਸੀ ਪੁਰਾਣੀ ਰੰਜਿਸ਼ ਸੀ ਅਤੇ ਮਰਨ ਵਾਲੇ ਅਤੇ ਦੋਸ਼ੀਆਂ ਦੀ ਫੈਮਲੀ ਨਾਲ ਕੋਈ ਛੇੜਛਾੜ ਦਾ ਮਾਮਲਾ ਹੋਇਆ ਸੀ। ਇੱਥੇ ਇਹ ਗੱਲ ਵੀ ਖਾਸ ਧਿਆਨ ਦੇਣ ਜੋਗੀ ਹੈ ਕਿ ਛੇੜਛਾੜ ਦਾ ਮਾਮਲਾ ਮਰਨ ਵਾਲੇ ਨਾਲ ਨਹੀਂ ਉਲਟਾ ਉਸਦੇ ਦੋਸਤ ਨਾਲ ਹੀ ਹੋਇਆ ਸੀ ਅਤੇ ਉਸ ਦੇ ਦੋਸਤ ਵੱਲੋਂ ਦੋਸ਼ੀਆਂ ਦੇ ਪਰਿਵਾਰਿਕ ਔਰਤਾਂ ਨਾਲ ਛੇੜਛਾੜ ਕੀਤੀ ਗਈ ਸੀ। ਜਿਸ ਦਾ ਬਦਲਾ ਲੈਣ ਲਈ ਉਹਨਾਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ।
ਨਜਾਇਜ਼ ਦੇਸੀ ਕੱਟੇ ਬਾਰੇ ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਨੇ ਮੰਨਿਆ ਹੈ ਕਿ ਇਹ ਦੇਸੀ ਕੱਟਾ ਉਹਨਾਂ ਨੇ ਕੋਟਾ ਰਾਜਸਥਾਨ ਤੋਂ ਲਿਆਂਦਾ ਗਿਆ ਸੀ, ਜਿਸ ਦੀ ਉਹਨਾਂ ਨੇ ਵਾਰਦਾਤ ਸਮੇਂ ਵਰਤੋਂ ਕੀਤੀ ਹੈ ਅਤੇ ਬਰਾਮਦ ਕਰ ਲਿੱਤਾ ਗਿਆ ਹੈ। ਸੋਸ਼ਲ ਮੀਡੀਆ ਉੱਪਰ ਇੱਕ ਵਾਇਰਲ ਹੋਈ ਵੀਡੀਓ ਨੂੰ ਐਸਐਸਪੀ ਨੇ ਜਾਅਲੀ ਦੱਸਿਆ ਅਤੇ ਕਿਹਾ ਕਿ ਇਹ ਵੀਡੀਓ ਡਾਊਨਲੋਡ ਕਰਨ ਵਾਲੇ ਨੇ ਹੀ ਡਿਲੀਟ ਕਰ ਦਿੱਤੀ ਹੈ। ਕਿਉਂਕਿ ਇਸ ਵੀਡੀਓ ਦਾ ਇਸ ਵਾਰਦਾਤ ਨਾਲ ਕੋਈ ਸੰਬੰਧ ਨਹੀਂ ਸੀ। ਇਹ ਵੀਡੀਓ ਸਿਰਫ ਮਾਮਲੇ ਨੂੰ ਉਲਝਾਉਣ ਲਈ ਹੀ ਅਤੇ ਪੁਲਿਸ ਨੂੰ ਗੁਮਰਾਹ ਕਰਨ ਲਈ ਹੀ ਡਾਊਨਲੋਡ ਕੀਤੀ ਗਈ ਸੀ। ਐਸਐਸ ਪੀ ਨੇ ਕਿਹਾ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੇ ਤਹਿਤ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।