← ਪਿਛੇ ਪਰਤੋ
ਆਰ ਟੀਮ ਓ ਦਫਤਰ ਵਿੱਚ ਕੈਮਰੇ ਅਤੇ ਸਾਈਟ ਬੰਦ ਹੋਣ ਦੇ ਕਰਕੇ ਲੋਕਾਂ ਨੂੰ ਖੱਜਲ ਖਵਾਰੀ
ਰੋਹਿਤ ਗੁਪਤਾ
ਗੁਰਦਾਸਪੁਰ , 21ਜੁਲਾਈ 2025 : ਗੁਰਦਾਸਪੁਰ ਦੇ ਆਰਟੀਉ ਦਫਤਰ ਵਿੱਚ ਕੈਮਰੇ ਅਤੇ ਸਾਈਟ ਬੰਦ ਹੋਣ ਦੇ ਕਰਕੇ ਲੋਕਾਂ ਨੂੰ ਖੱਜਲ ਖਵਾਰੀ ਦਾ ਕਰਨਾ ਪੈ ਰਿਹਾ ਸਾਹਮਣਾ ਲੋਕਾਂ ਨੇ ਕਿਹਾ ਕੰਮ ਕਰਵਾਉਣ ਦੇ ਲਈ ਜੋ ਅਪੋਆਇੰਟਮੈਂਟ ਦਿੱਤੀ ਜਾਂਦੀ ਹੈ ਜਦੋਂ ਉਹ ਸਮੇਂ ਸਿਰ ਪਹੁੰਚ ਜਾਂਦੇ ਹਨ ਪਰ ਉਹਨਾਂ ਦਾ ਕੰਮ ਨਹੀਂ ਹੁੰਦਾ ਅਤੇ ਨਾ ਹੀ ਦਫਤਰ ਵਿੱਚ ਉਹਨਾਂ ਨੂੰ ਕੋਈ ਸਹੀ ਤਰਹਾਂ ਦੇ ਨਾਲ ਜਾਣਕਾਰੀ ਮੁਹਈਆ ਕਰਵਾਉਂਦਾ ਹੈ ਉਹਨਾਂ ਕਿਹਾ ਕਿ ਆਰਟੀਓ ਦਫਤਰ ਵਿੱਚ ਉਹਨਾਂ ਦੀ ਖਜਲ ਖਵਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਮਹਿਲਾ ਆਰਟੀਓ ਨਵਜੌਤ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਈਟ ਬੰਦ ਹੋਣ ਕਰਕੇ ਸਮੱਸਿਆ ਆ ਰਹੀ ਸੀ ਪਰ ਹੁਣ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਕੋਈ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਵੇਗਾ।
Total Responses : 2804