ਸ਼ੈਰੀ ਕਲਸੀ ਨੇ ਲੋਕਾਂ ਦੀ ਸਹੂਲਤ ਲਈ ਪਬਲਿਕ ਟਾਇਲਟਸ ਬਣਾਉਣ ਦੀ ਕਰਵਾਈ ਸ਼ੁਰੂਆਤ
- ਕਿਹਾ-ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਵਿਕਾਸ ਪੱਖੋ ਨਿਵਕੇਲਾ ਸ਼ਹਿਰ ਬਣਾਉਣ ਲਈ ਯਤਨਸ਼ੀਲ ਹਾਂ
ਰੋਹਿਤ ਗੁਪਤਾ
ਬਟਾਲਾ, 20 ਜੁਲਾਈ 2025 - ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਇੱਕ ਹੋਰ ਪਹਿਲਕਦਮੀ ਕਰਦਿਆਂ ਉੁਮਰਪੁਰਾ ਚੌਂਕ ਬਟਾਲਾ ਦੇ ਦੁਕਾਨਦਾਰਾਂ ਅਤੇ ਲੋਕਾਂ ਦੇ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਪਬਲਿਕ ਟਾਇਲਟਸ ਬਣਾਉਣ ਦੀ ਸ਼ੁਰੂਆਤ ਕਰਵਾਈ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਪਬਲਕਿ ਟਾਇਲਟਸ ਬਣਾਏ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਵਿਕਾਸ ਪੱਖੋ ਨਿਵਕੇਲਾ ਸ਼ਹਿਰ ਬਣਾਉਣ ਲਈ ਯਤਨਸ਼ੀਲ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਇਤਿਹਾਸਕ ਤੇ ਧਾਰਮਿਕ ਸ਼ਹਿਰ ਨੂੰ ਵਿਕਾਸ ਪੱਖੋ ਖੂਬਸੂਰਤ ਸ਼ਹਿਰ ਬਣਾਇਆ ਜਾ ਰਿਹਾ ਹੈ।
ਬਟਾਲਾ ਦੇ ਚਹੁਪੱਖੀ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਹਿਰ ਵਿਚਲੇ ਪ੍ਰਮੁੱਖ ਚੌਂਕਾਂ ਨੂੰ ਚੋੜਿਆਂ ਕੀਤਾ ਗਿਆ ਹੈ। ਸ਼ਹਿਰ ਵਿਚਲੀਆਂ ਸੜਕਾਂ ਨੂੰ ਚੋੜਾ ਕੀਤਾ ਗਿਆ ਹੈ। ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਦੇਣ ਲਈ ਨਵਾਂ ਤਹਿਸੀਲ ਕੰਪਲੈਕਲ ਉਸਾਰਿਆ ਗਿਆ ਹੈ, ਜਿਸਦਾ ਜਲਦ ਉਦਘਾਟਨ ਜਲਦ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਆਮ ਆਦਮੀ ਕਲੀਨਿਕ ਸਫਲਤਾਪੂੂਰਵਕ ਚੱਲ ਰਹੇ ਹਨ। 11 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਂਮੀਨੈੱਸ ਲਈ ਵਿਕਾਸ ਕਾਰਜ ਕਰਵਾਇਆ ਗਿਆ ਹੈ। ਉਸਮਾਨਪੁਰ ਚੌਂਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਦੀ ਯਾਦ ਵਿੱਚ ਯਾਦਗਾਰੀ ਪਾਰਕ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਮਹਿਜ ਤਿੰਨ ਸਾਲਾਂ ਦੇ ਸਫਰ ਵਿੱਚ ਬਟਾਲਾ ਸ਼ਹਿਰ ਲਈ ਰਿਕਾਰਡ ਵਿਕਾਸ ਕੰਮ ਕੀਤੇ ਗਏ ਹਨ ਅਤੇ ਜੋ ਨਜ਼ਰ ਵੀ ਆ ਰਹੇ ਹਨ। ਉਨਾਂ ਕਿਹਾ ਕਿ ਬਟਾਲਾ ਵਾਸੀਆਂ ਵਲੋਂ ਦਿੱਤੇ ਭਰਵੇਂ ਪਿਆਰ ਸਦਕਾ ਉਹ ਲੋਕਾਂ ਦੀ 24 ਘੰਟੇ ਸੇਵਾ ਕਰਨ ਲਈ ਵਚਨਬੱਧ ਹਨ।
ਇਸ ਮੌਕੇ ਅੰਮ੍ਰਿਤ ਕਲਸੀ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਮਾਸਟਰ ਤਿਲਕ ਰਾਜ, ਰਣਬੀਰ ਸਿੰਘ ਰਾਣਾ, ਸੀਨੀਅਰ ਆਗੂ ਅਵਤਾਰ ਸਿੰਘ ਕਲਸੀ, ਅਮਿਤ ਸੋਢੀ, ਰਜਿੰਦਰ ਕੁਮਾਰ ਅਤੇ ਪਰਦੀਪ ਕੁਮਾਰ ਸਮੇਤ ਦੁਕਾਨਦਾਰ ਮੋਜੂਦ ਸਨ।