ਵੱਡੀ ਖ਼ਬਰ: ਸਪੀਕਰ ਨੇ ਬੇਅਦਬੀ ਵਿਰੋਧੀ ਬਿੱਲ 'ਤੇ ਵਿਚਾਰ-ਚਰਚਾ ਅਤੇ ਜਨਤਾ ਦੀ ਰਾਏ ਲੈਣ ਲਈ ਵਿਧਾਇਕਾਂ ਦੀ ਸਿਲੈਕਟ ਕਮੇਟੀ ਬਣਾਈ
ਰਵੀ ਜੱਖੂ
ਚੰਡੀਗੜ੍ਹ, 19 ਜੁਲਾਈ 2025 - ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025 ਨੂੰ ਹੋਰ ਵਿਚਾਰ-ਚਰਚਾ ਅਤੇ ਜਨਤਾ ਦੀ ਰਾਏ ਲੈਣ ਲਈ ਸੈਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ 'ਚ 15 ਵਿਧਾਇਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ 'ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025 ਸਿਲੈਕਟ ਕਮੇਟੀ ਨੂੰ ਸੌਂਪਣ ਸਬੰਧੀ ਸਰਬਸੰਮਤੀ ਨਾਲ ਪਾਸ ਹੋਏ ਪ੍ਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੈਕਟ ਕਮੇਟੀ ਵਿੱਚ ਕੰਮ-ਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਹੇਠ ਲਿਖੇ ਮਾਣਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ:-
1. ਡਾ. ਇੰਦਰਬੀਰ ਸਿੰਘ ਨਿੱਜਰ
2. ਡਾ. ਅਜੇ ਗੁਪਤਾ
3. ਡਾ. ਅਮਨਦੀਪ ਕੌਰ ਅਰੋੜਾ
4. ਇੰਦਰਜੀਤ ਕੌਰ ਮਾਨ
5. ਜਗਦੀਪ ਕੰਬੋਜ਼
6. ਜੰਗੀ ਲਾਲ ਮਹਾਜਨ
7. ਤ੍ਰਿਪਤ ਰਜਿੰਦਰ ਸਿੰਘ ਬਾਜਵਾ
8. ਨੀਨਾ ਮਿੱਤਲ
9. ਪ੍ਰੋ. ਬਲਜਿੰਦਰ ਕੌਰ
10. ਪ੍ਰਿੰ. ਬੁੱਧ ਰਾਮ
11. ਬ੍ਰਮ ਸ਼ੰਕਰ ਜਿੰਪਾ
12. ਬਲਵਿੰਦਰ ਸਿੰਘ ਧਾਲੀਵਾਲ
13. ਮਦਨ ਲਾਲ ਬੱਗਾ
14. ਮਨਪ੍ਰੀਤ ਸਿੰਘ ਇਯਾਲੀ
15. ਮੁਹੰਮਦ ਜ਼ਮੀਲ ਉਰ ਰਹਿਮਾਨ
ਡਾ. ਇੰਦਰਬੀਰ ਸਿੰਘ ਨਿੱਜਰ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 215(2) ਅਧੀਨ ਐਡਵੋਕੇਟ ਜਨਰਲ, ਪੰਜਾਬ ਇਸ ਕਮੇਟੀ ਦੇ ex-officio ਮੈਂਬਰ ਹੋਣਗੇ। ਇਹ ਸਿਲੈਕਟ ਕਮੇਟੀ ਆਪਣੀ ਰਿਪੋਰਟ 6 ਮਹੀਨੇ ਦੇ ਅੰਦਰ-ਅੰਦਰ ਪੇਸ਼ ਕਰੇਗੀ।