ਯੂਕਰੇਨ ਨੇ ਰੂਸ ਅੰਦਰ ਦਾਖ਼ਲ ਹੋ ਕੇ ਕੀਤਾ ਹਮਲਾ
ਬਾਬੂਸ਼ਾਹੀ ਬਿਊਰੋ
ਕੀਵ, 25 ਜਨਵਰੀ 2025 : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਤਿੰਨ ਸਾਲ ਪੂਰੇ ਹੋਣ ਵਾਲੇ ਹਨ ਪਰ ਜੰਗਬੰਦੀ ਦੇ ਕੋਈ ਸੰਕੇਤ ਨਹੀਂ ਹਨ। ਯੂਕਰੇਨ ਵੀ ਹੁਣ ਰੂਸ ਦੇ ਅੰਦਰ ਹਮਲਾ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਯੂਕਰੇਨ ਨੇ ਡਰੋਨ ਹਮਲੇ 'ਚ ਰੂਸ ਦੀ ਤੇਲ ਸੋਧਕ ਕਾਰਖਾਨੇ ਅਤੇ ਮਾਈਕ੍ਰੋਚਿੱਪ ਫੈਕਟਰੀ ਨੂੰ ਤਬਾਹ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਰੂਸ ਯੂਕਰੇਨ 'ਤੇ ਵੀ ਵੱਡਾ ਹਮਲਾ ਕਰ ਸਕਦਾ ਹੈ। ਰੂਸ ਨੇ ਕਿਹਾ ਸੀ ਕਿ ਉਸ ਨੇ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਹਾਲਾਂਕਿ, ਰਾਇਟਰਜ਼ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਯਾਜ਼ਾਨ ਸ਼ਹਿਰ ਦੀ ਸਭ ਤੋਂ ਪੁਰਾਣੀ ਰਿਫਾਇਨਰੀ ਵਿੱਚ ਅੱਗ ਲੱਗੀ ਅਤੇ ਵੱਡਾ ਨੁਕਸਾਨ ਹੋਇਆ।