ਗੋਪਾਲ ਕ੍ਰਿਸ਼ਨ ਲੈਕਚਰਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਦਾ ਪ੍ਰਿੰਸੀਪਲ ਲਾਇਆ ਗਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ,1ਅਪ੍ਰੈਲ 2023 - ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 129 ਹੈਡ ਮਾਸਟਰ, ਲੈਕਚਰਾਰ, ਵੋਕੇਸ਼ਨਲ ਲੈਕਚਰਾਰ ਨੂੰ ਪਦਉੱਨਤੀਆਂ ਦੇ ਕੇ ਰਾਜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਪਿ੍ੰਸੀਪਲ ਬਣਾਇਆ ਗਿਆ ਹੈ | ਇਨ੍ਹਾਂ ਪਦਉੱਨਤੀਆਂ 'ਚ ਨੈਸ਼ਨਲ ਐਵਾਰਡੀ ਸ਼੍ਰੀ ਗੋਪਾਲ ਕਿ੍ਸ਼ਨ ਲੈਕਚਰਾਰ ਰਾਜਨੀਤੀ ਸ਼ਾਸ਼ਤਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਜ਼ਿਲਾ ਫ਼ਰੀਦਕੋਟ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਦੇ ਪਿ੍ੰਸੀਪਲ ਨਿਯੁਕਤ ਕੀਤਾ ਗਿਆ ਹੈ | ਅੱਜ ਪਿ੍ੰਸੀਪਲ ਗੋਪਾਲ ਕਿ੍ਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਵਿਖੇ ਆਪਣਾ ਆਹੁਦਾ ਸੰਭਾਲ ਲਿਆ ਹੈ |
ਇਸ ਮੌਕੇ ਪਿ੍ੰਸੀਪਲ ਗੋਪਾਲ ਕਿ੍ਸ਼ਨ ਨੇ ਕਿਹਾ ਉਹ ਵਿਭਾਗ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਲਈ ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਧੰਨਵਾਦੀ ਹਨ | ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਉਹ ਤਨ,ਮਨ ਅਤੇ ਧਨ ਨਾਲ ਵਿਦਿਆਰਥੀਆਂ ਅਤੇ ਸਕੂਲ ਦੀ ਭਲਾਈ ਵਾਸਤੇ ਹਰ ਸੰਭਵ ਯਤਨ ਪੂਰੀ ਸੁਹਿਦਰਤਾ ਨਾਲ ਕਰਨਗੇ | ਇਸ ਮੌਕੇ ਪਿ੍ੰਸੀਪਲ ਰਾਜਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ, ਪਿ੍ੰਸੀਪਲ ਸੁਧਾ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾ, ਸੇਵਾ ਮੁਕਤ ਪਿ੍ੰਸੀਪਲ ਮਨਜੀਤ ਸਿੰਘ ਭੁੱਲਰ, ਉੱਘੇ ਸਿੱਖਿਆ ਸ਼ਾਸ਼ਤਰੀ/ਸੇਵਾ ਮੁਕਤ ਪਿ੍ੰਸੀਪਲ ਗੁਰਦੀਪ ਸਿੰਘ ਢੁੱਡੀ, ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਗੁਰਮੀਤ ਸਿੰਘ, ਐਸ.ਐਸ.ਮਾਸਟਰ ਕੰਵਲਜੀਤ ਸਿੰਘ ਪੱਖੀ ਕਲਾਂ, ਪਿ੍ੰਸੀਪਲ ਗੋਪਾਲ ਕਿ੍ਸ਼ਨ ਦੀ ਸੁਪਤਨੀ ਸਵਿਤਾ ਰਾਣੀ, ਬੇਟੀ ਫ਼ਿਜ਼ਾ ਅਰੋੜਾ ਹਾਜ਼ਰ ਸਨ |