ਆਈ.ਕੇ.ਜੀ ਪੀ.ਟੀ.ਯੂ ਦੇ ਵਿਦਿਆਰਥੀ ਆਈ.ਆਈ.ਟੀ ਬੰਬੇ ਵਿੱਚ ਕਰਵਾਏ ਮੁਕਾਬਲਿਆਂ ਦਾ ਹਿੱਸਾ ਬਣੇ
- ਵਿਦਿਆਰਥੀਆਂ ਤੇ ਫੈਕਲਟੀ ਨੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਤੇ ਡੀਨ ਅਕਾਦਮਿਕ ਪ੍ਰੋ. (ਡਾ.) ਚਾਵਲਾ ਦਾ ਧੰਨਵਾਦ ਪ੍ਰਗਟ ਕੀਤਾ
ਜਲੰਧਰ/ਕਪੂਰਥਲਾ 1 ਅਪ੍ਰੈਲ 2023 - ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਦੀ ਵੱਕਾਰੀ ਤਕਨੀਕੀ ਸਿੱਖਿਆ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਬੰਬਈ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਭਾਗ ਲਿਆ ਅਤੇ ਵੱਖ-ਵੱਖ ਪੱਧਰਾਂ ਦੇ ਮੁਕਾਬਲਿਆਂ ਦਾ ਹਿੱਸਾ ਬਣੇ। ਯੂਨੀਵਰਸਿਟੀ ਪਹੁੰਚਣ 'ਤੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਅਤੇ ਡੀਨ ਅਕਾਦਮਿਕ ਪ੍ਰੋ. (ਡਾ.) ਵਿਕਾਸ ਚਾਵਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮੁਕਾਬਲਿਆਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ! ਵਿਦਿਆਰਥੀਆਂ ਤੇ ਵਿਭਾਗ ਮੁਖੀ ਪ੍ਰੋ (ਡਾ) ਰਾਜੀਵ ਚੌਹਾਨ ਨੇ ਇਹ ਮੌਕਾ ਦੇਣ ਲਈ ਰਜਿਸਟਰਾਰ ਅਤੇ ਡੀਨ ਦਾ ਧੰਨਵਾਦ ਕੀਤਾ ਹੈ!
ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. (ਡਾ.) ਰਾਜੀਵ ਚੌਹਾਨ ਨੇ ਦੱਸਿਆ ਕਿ 18 ਅਤੇ 19 ਮਾਰਚ, 2023 ਨੂੰ ਆਈ.ਆਈ.ਟੀ. ਬੰਬੇ ਵਿਖੇ "ਆਕਾਰ" ਨਾਂ ਦਾ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸਿਵਲ ਇੰਜੀਨੀਅਰਿੰਗ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਨੂੰ ਮੁਕਾਬਲੇ ਵਿਚ ਸ਼ਾਮਿਲ ਕੀਤਾ ਗਿਆ ਸੀ! ਇਸ ਵਿੱਚ ਆਈ.ਕੇ.ਜੀ.ਪੀ.ਟੀ.ਯੂ ਦੇ ਬੀ.ਟੈੱਕ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਹਾਰਦਿਕ ਬਜਾਜ, ਅਖਿਲ ਸ਼ਰਮਾ, ਰਾਹੁਲ ਪਰਾਸ਼ਰ, ਜਾਵੇਦ ਆਲਮ, ਨਿਸ਼ਾਂਤ ਮਰਵਾਹਾ, ਅੰਮ੍ਰਿਤਪਾਲ ਸਿੰਘ ਨੇ 2 ਟੀਮਾਂ ਵਿਚ ਭਾਗ ਲਿਆ ਅਤੇ ਬ੍ਰਿਜ ਮੁਕਾਬਲੇ ਵਿੱਚ ਸ਼ਮੂਲੀਅਤ ਦਿੱਤੀ!
ਇਨ੍ਹਾਂ ਵਿਦਿਆਰਥੀਆਂ ਨੇ ਦੇਸ਼ ਭਰ ਦੀਆਂ 54 ਟੀਮਾਂ ਵਿੱਚੋਂ ਵੱਖ-ਵੱਖ ਮੁਕਾਬਲਿਆਂ ਵਿੱਚ 7ਵਾਂ ਅਤੇ 13ਵਾਂ ਸਥਾਨ ਹਾਸਲ ਕੀਤਾ ਹੈ। ਸਾਰੇ ਵਿਦਿਆਰਥੀਆਂ ਨੇ ਭਾਗੀਦਾਰੀ ਦਾ ਸਰਟੀਫਿਕੇਟ ਪ੍ਰਾਪਤ ਕੀਤਾ! ਇਹ ਫੈਸਟ ਦਾ 15ਵਾਂ ਐਡੀਸ਼ਨ ਸੀ। ਵਿਦਿਆਰਥੀਆਂ ਨੇ ਉੱਥੇ ਪ੍ਰਦਰਸ਼ਨੀਆਂ, ਵਰਕਸ਼ਾਪ, ਪੈਨਲ ਚਰਚਾਵਾਂ ਅਤੇ ਪ੍ਰਦਰਸ਼ਿਤ ਪ੍ਰੋਜੈਕਟਾਂ ਵਿੱਚ ਵੀ ਭਾਗ ਲਿਆ। ਵਿਭਾਗ ਦੇ ਮੁਖੀ ਪ੍ਰੋ. ਡਾ: ਰਾਜੀਵ ਚੌਹਾਨ ਨੇ ਵਿਦਿਆਰਥੀਆਂ ਨੂੰ ਪੁਲ ਦੀ ਧਾਰਨਾ, ਲੋਡ ਬੈਰਿੰਗ ਅਤੇ ਮਜ਼ਬੂਤੀ ਬਾਰੇ ਦੱਸਿਆ | ਉਹਨਾਂ ਆਈ.ਆਈ.ਟੀ ਬੰਬੇ ਦੇ ਸਿਵਲ ਵਿਭਾਗ ਦੇ ਪ੍ਰੋਫੈਸਰਾਂ ਨਾਲ ਮੁਲਾਕਾਤ ਕੀਤੀ! ਪ੍ਰੋ. ਚੌਹਾਨ ਨੇ ਆਈ.ਆਈ.ਟੀ. ਬੰਬੇ ਦੇ ਸਿਵਲ ਇੰਜੀਨੀਅਰਿੰਗ ਦੇ ਮੁਖੀ ਡਾ. ਦੀਪਾਂਕਰ ਚੌਧਰੀ ਨਾਲ ਖੋਜ ਅਤੇ ਅਕਾਦਮਿਕ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ।