ਪੜੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਡੀ. ਐਮ./ਬੀ. ਐਮ. ਵਜੋਂ ਕੰਮ ਕਰਦੇ ਅਧਿਆਪਕਾਂ ਨੂੰ ਪਿਤਰੀ ਸਕੂਲਾਂ ਵਿੱਚ ਹਾਜ਼ਰ ਹੋਣ ਦੇ ਹੁਕਮ
ਦਲਜੀਤ ਕੌਰ
ਐੱਸ. ਏ. ਐੱਸ. ਨਗਰ, 31 ਮਾਰਚ, 2023: ਸਿੱਖਿਆ ਮੰਤਰੀ ਪੰਜਾਬ ਸ੍ਰੀ. ਹਰਜੋਤ ਸਿੰਘ ਬੈਂਸ ਦੇ ਹੁਕਮਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੂੰ ਪੱਤਰ ਜਾਰੀ ਕਰਦਿਆਂ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ (ਸੈਕੰਡਰੀ ਸਿੱਖਿਆ ਵਿਭਾਗ) ਵਿੱਚ ਤੈਨਾਤ ਸਾਇੰਸ, ਗਣਿਤ ਅਤੇ ਅੰਗਰੇਜੀ/ਸਮਾਜਿਕ ਸਿੱਖਿਆ ਵਿਸ਼ਿਆਂ ਦੇ 680 ਬਲਾਕ ਮੈਂਟਰ (ਬੀ.ਐੱਮ.) ਅਤੇ 69 ਜ਼ਿਲਾ ਮੈਂਟਰ (ਡੀ.ਐੱਮ) ਨੂੰ ਤੁਰੰਤ ਉਹਨਾਂ ਦੇ ਪੈਤ੍ਰਿਕ ਸਕੂਲਾਂ ਵਿੱਚ ਹਾਜ਼ਰ ਕਰਵਾਉਣ ਦੇ ਹੁਕਮ ਦਿੱਤੇ ਹਨ। ਹੁਣ ਇਹ ਮੈਂਟਰ ਆਪਣੇ ਪਿੱਤਰੀ ਸਕੂਲਾਂ ਵਿੱਚ ਹਾਜ਼ਰ ਰਹਿ ਕੇ ਬੀ.ਐੱਮ/ਡੀ.ਐੱਮ. ਦੀ ਡਿਊਟੀ ਨਿਭਾਉਣਗੇ। ਇਸੇ ਤਰਾਂ ਇਹਨਾਂ ਮੈਂਟਰਾਂ ਦੇ ਬਦਲਵੇਂ ਪ੍ਰਬੰਧ ਵਜੋਂ ਇਹਨਾਂ ਦੀ ਥਾਂ ਤੇ ਤੈਨਾਤ ਅਧਿਆਪਕ/ਸਿੱਖਿਆ ਪ੍ਰੋਵਾਈਡਰ ਵੀ ਹੁਣ ਆਪਣੇ ਪਿਤਰੀ ਸਕੂਲਾਂ ਵਿੱਚ ਹਾਜ਼ਰੀ ਦੇਣਗੇ।