ਕਿਸਾਨ ਜਥੇਬੰਦੀ ਨੇ ਕਿਸਾਨ ਆਗੂ 'ਤੇ ਹਮਲਾ ਕਰਨ ਵਾਲਿਆਂ 'ਤੇ ਕਾਰਵਾਈ ਨਾ ਕਰਨ 'ਤੇ ਬਠਿੰਡਾ-ਚੰਡੀਗੜ੍ਹ ਹਾਈਵੇ ਕੀਤਾ ਜਾਮ
ਬਰਨਾਲਾ, 25 ਮਾਰਚ 2023 - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜੱਥੇਬੰਦੀ ਦੇ ਜਿਲ੍ਹਾ ਆਗੂ ਦੇ ਘਰ ਉਪਰ ਹਮਲਾ ਨਾ ਕਰਨ ਦੇ ਰੋਸ ਵਜੋਂ ਬਰਨਾਲਾ ਦੇ ਤਪਾ ਮੰਡੀ ਪੁਲਿਸ ਥਾਣੇ ਦੇ ਸਾਹਮਣੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਇਸ ਘਿਰਾਉ ਪ੍ਰਦਰਸ਼ਨ ਵਿੱਚ ਜਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਅਤੇ ਪੁਲਿਸ ਪ੍ਰਦਰਸ਼ਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ।
ਧਰਨਾਕਾਰੀਆਂ ਵਲੋਂ ਇਹ ਮੁਜ਼ਾਹਰਾ ਥਾਣੇ ਅਧੀਨ ਪੈਦੇ ਪਿੰਡ ਮਹਿਤਾ ਦੇ ਜੱਥੇਬੰਦੀ ਆਗੂ ਦਰਸ਼ਨ ਸਿੰਘ ਨਾਲ ਧੱਕੇਸ਼ਾਹੀ ਦੇ ਮਸਲੇ ਵਿੱਚ ਇਨਸਾਫ਼ ਨਾ ਦਿੱਤੇ ਜਾਣ ਕਰਕੇ ਕੀਤਾ ਗਿਆ। ਕਿਸਾਨ ਆਗੂ ਦੇ ਘਰ ਹਮਲਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੁੰਨੀ ਕਾਰਵਾਈ ਨਾ ਕੀਤੇ ਜਾਣ ਕਾਰਨ ਰੋਸ ਹੈ ਅਤੇ ਕਿਸਾਨਾਂ ਨੇ ਪੁਲਿਸ ਤੇ ਰਿਸ਼ਵਤ ਲੈਣ ਦੇ ਦੋਸ਼ ਵੀ ਲਗਾਏ।
ਇਸ ਸਬੰਧੀ ਬੀਕੇਯੂ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਅਤੇ ਪੀੜਤ ਕਿਸਾਨ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਆਗ੍ਵੂ ਦਰਸ਼ਨ ਸਿੰਘ ਦੇ ਘਰ ਵਿੱਚ ਕੁੱਝ ਗੁੰਡਿਆਂ ਵਲੋਂ ਹਮਲਾ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਵਲੋਂ ਬਣਦੀ ਕਾਨੁੰਨੀ ਕਾਰਵਾਈ ਨਹੀਂ ਕੀਤੀ ਗੲ। ਇਸ ਸਬੰਧੀ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਪਰ ਅਜੇ ਤੱਕ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਅਤੇ ਪੁਲਿਸ ਟਾਲ ਮਟੋਲ ਕਰਦੀ ਆ ਰਹੀ ਹੈ।
ਉਹਨਾਂ ਪੁਲਿਸ ਪ੍ਰਸਾ਼ਸ਼ਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਵਲੋਂ ਹਮਲਾਵਰ ਧਿਰ ਤੋਂ ਪੈਸੇ ਲੈ ਕੇ ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਇਨਸਾਫ਼ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਥਾਣਾ ਤਪਾ ਦੇ ਅੱਗੇ ਜੱਥੇਬੰਦੀ ਵਲੋਂ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਨੁੰ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਜਿੰਨਾਂ ਸਮਾਂ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਆਪਣਾ ਸੰਘਰਸ਼ ਤੇਜ ਕਰਾਂਗੇ।