ਲੈਪਰੋਸੀ ਨਾਲ ਗ੍ਰਸਿਤ ਵਿਅਕਤੀ ਸਰਕਾਰ ਦੇ ਚੱਲ ਰਹੇ ਪ੍ਰੋਗਰਾਮ ਦਾ ਲਾਭ ਉਠਾ ਸਕਣ:ਡਾ. ਦਵਿਆ ਚਾਵਲਾ
ਕੁਲਵੰਤ ਸਿੰਘ ਬੱਬੂ
ਰਾਜਪੁਰਾ 1 ਫਰਵਰੀ 2023 - ਪੀ.ਐਚ.ਸੀ ਕਾਲੋਮਾਜਰਾ ਅਤੇ ਗੋਪਾਲਪੁਰ ਵਿਖੇ ਅੱਜ-01-02-2023 ਨੂੰ ਸਰਕਾਰ ਦੀ ਚੱਲ ਰਹੀ ਸਿਹਲ ਸੰਭਾਲ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਹੁਲਾਰਾ ਦਿੰਦਿਆ ਸਿਵਲ ਸਰਜਨ ਪਟਿਆਲਾ ਡਾ. ਦਲਵੀਰ ਕੋਰ ਜੀ ਅਤੇ ਜਿਲ੍ਹਾ ਲੈਪਰੋਸੀ ਅਫਸਰ ਡਾ. ਦਵਿਆ ਚਾਵਲਾ, ਮੈਡਮ ਕੁਲਦੀਪ ਕੋਰ ਲੈਪਰੋਸੀ ਕਾਰਡੀਨੇਟਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰ ਕੋਰ ਦੀ ਅਗਵਾਈ ਹੇਠ ਪੀ.ਐਚ.ਸੀ ਕਾਲੋਮਾਜਰਾ ਵਿਖੇ ਜਗਦੇਵ ਆਲਰਮ ਜਾਦੂਗਰ ਨੇ ਜਾਦੂ ਦੇ ਮਾਧਿਅਮ ਨਾਲ ਵਿਸ਼ੇਸ਼ ਲੈਕਚਰ ਕਰਕੇ ਆਮ ਜਨਤਾ ਅਤੇ ਸਮੂਹ ਸਟਾਫ ਨੂੰ ਚਮੜੀ ਦੇ ਰੋਗਾਂ ਦੇ ਨਾਲ ਨਾਲ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ, ਇਸਦੇ ਮੈਡੀਕਲ ਉਪਚਾਰ ਅਤੇ ਸਾਵਧਾਨੀਆਂ ਬਾਰੇ ਵਿਸਤਾਰ ਵਿੱਚ ਜਾਦੂ ਦੀਆਂ ਕਲਾਵਾਂ ਸਹਿਤ ਮਨੋਰੰਜਨ ਕਰਦਿਆ ਜਾਣਕਾਰੀ ਦਿੱਤੀ, ਤਾਂ ਕਿ ਲੈਪਰੋਸੀ ਨਾਲ ਗ੍ਰਸਿਤ ਵਿਅਕਤੀ ਸਰਕਾਰ ਦੇ ਚੱਲ ਰਹੇ ਪ੍ਰੋਗਰਾਮ ਦਾ ਲਾਭ ਉਠਾ ਸਕਣ। ਇਸ ਪ੍ਰੋਗਰਾਮ ਵਿੱਚ ਡਾ. ਗੁਰਮੇਹਰ ਸਿੰਘ ਅਤੇ ਬੀ.ਈ.ਈ ਦਲਜੀਤ ਕੋਰ ਵੱਲੋਂ ਆਈ ਹੋਈ ਆਮ ਜਨਤਾ ਦਾ, ਜਾਦੂਗਰ ਜਗਦੇਵ ਅਲਾਰਮ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।