ਜੂਨੀਅਰ ਇੰਜੀਨੀਅਰ ਸੁਖਪਾਲ ਸਿੰਘ ਢਿੱਲਵਾਂ ਦਾ ਸਨਮਾਨ ਸਮਾਰੋਹ
- ਸੰਗਰਾਮੀ ਮੁਬਾਰਕਬਾਦ ਭੇਟ ਕਰਦਿਆਂ ਬੁਲਾਰਿਆਂ ਨੇ ਮੌਜੂਦਾ ਹਾਲਤਾਂ ਤੇ ਕੀਤੀ ਚਰਚਾ
ਦਲਜੀਤ ਕੌਰ
ਸ਼ਹਿਣਾ, 31 ਜਨਵਰੀ, 2023: 25 ਸਾਲ 4 ਮਹੀਨੇ ਦਾ ਪਾਵਰਕੌਮ ਵਿੱਚ ਸਫ਼ਲ ਸਫ਼ਰ ਤਹਿ ਕਰਨ ਤੋਂ ਬਾਅਦ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ:) ਉਪ ਮੰਡਲ ਸ਼ਹਿਣਾ ਦੇ ਸਹਾਇਕ ਸਕੱਤਰ ਇੰਜ. ਸੁਖਪਾਲ ਸਿੰਘ ਢਿੱਲਵਾਂ ਅੱਜ ਸੇਵਾ ਮੁਕਤ ਹੋ ਗਏ। ਪਾਵਰਕੌਮ ਦੇ ਕਾਮਿਆਂ ਦੀ ਤਾਲਮੇਲ ਕਰਕੇ ਵੱਲੋਂ ਸੁਖਪਾਲ ਸਿੰਘ ਦਾ ਸਾਦਾ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਸਮੇਂ ਸਾਥੀ ਸੁਖਪਾਲ ਸਿੰਘ ਦੀ ਜੀਵਨਝਾਤ ਉੱਪਰ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ:) ਦਿਹਾਤੀ ਮੰਡਲ ਬਰਨਾਲਾ ਵੱਲੋਂ ਖੂਬਸੂਰਤ ਸ਼ਬਦ ਚਿਤਰਨ ਕਰਦਾ ਸਨਮਾਨ ਪੱਤਰ ਕੁਲਵਿੰਦਰ ਸਿੰਘ ਠੀਕਰੀਵਾਲਾ ਨੇ ਪੜ੍ਹਨ ਉਪਰੰਤ ਪੂਰੇ ਅਦਬ ਸਤਿਕਾਰ ਸਹਿਤ ਤਾੜੀਆਂ ਦੀ ਗੂੰਜ ਵਿੱਚ ਭੇਟ ਕੀਤਾ।
ਬੁਲਾਰਿਆਂ ਸਾਥੀ ਨਰਾਇਣ ਦੱਤ, ਕੁਲਵੀਰ ਸਿੰਘ ਔਲਖ, ਬਲਵੰਤ ਸਿੰਘ ਬਰਨਾਲਾ, ਹਾਕਮ ਸਿੰਘ ਨੂਰ, ਇੰਜ. ਹਰਪਿੰਦਰ ਕੌਰ, ਇੰਜ. ਸੁਖਪਾਲ ਸਿੰਘ, ਮਲਕੀਤ ਸਿੰਘ ਕੈਲੇ, ਜਰਨੈਲ ਸਿੰਘ ਚੀਮਾ, ਮਨਜੀਤ ਸਿੰਘ ਭਦੌੜ, ਬੇਅੰਤ ਸਿੰਘ ਟੱਲੇਵਾਲ, ਹਰਪਾਲ ਸਿੰਘ ਸੁਖਪੁਰਾ, ਮਨਜਿੰਦਰ ਸਿੰਘ ਨੇ ਸਾਥੀ ਸੁਖਪਾਲ ਸਿੰਘ ਢਿੱਲਵਾਂ ਵੱਲੋਂ ਪਾਵਰਕੌਮ ਵਿੱਚ 25 ਸਾਲ ਦੇ ਸ਼ਾਨਾਮੱਤੇ ਸਫ਼ਰ, ਜਥੇਬੰਦੀ ਵਿੱਚ ਨਿਭਾਈ ਆਗੂ ਭੂਮਿਕਾ, ਡਿਊਟੀ ਪ੍ਰਤੀ ਲਗਨ ਅਤੇ ਇਮਾਨਦਾਰੀ, ਮੁਲਾਜ਼ਮਾਂ ਅਤੇ ਲੋਕਾਂ ਨਾਲ ਮਿਲਵਰਤਣ ਦੀਆਂ ਸਾਂਝਾਂ ਬਾਰੇ ਚਰਚਾ ਕੀਤੀ। ਪਾਵਰਕੌਮ ਦੇ ਵੱਡੇ ਪ੍ਰੀਵਾਰ ਵਿੱਚ ਬਤੀਤ ਕੀਤੇ 25 ਸਾਲ ਦੇ ਸਫ਼ਰ ਵਿੱਚੋਂ 22 ਸਾਲ ਦਾ ਸ਼ਾਨਾਮੱਤਾ ਸਫ਼ਰ ਸ਼ਹਿਣਾ ਉਪ ਮੰਡਲ ਵਿਖੇ ਹੀ ਬਿਤਾਇਆ ਹੈ। ਆਪਣੇ ਇਸ ਮਾਣਮੱਤੇ ਸਫ਼ਰ ਦੌਰਾਨ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਚੱਲੇ ਸੰਘਰਸ਼ ਤੋਂ ਅੱਗੇ ਸਮਾਜਿਕ ਜਬਰ ਵਿਰੋਧੀ ਖਾਸ ਕਰ ਮਹਿਲਕਲਾਂ ਲੋਕ ਘੋਲ ਵਿੱਚ ਵਰਕਰ ਤੋਂ ਲੈਕੇ ਆਗੂ ਭੂਮਿਕਾ ਨਿਭਾਈ ਹੈ। ਅਜਿਹੇ ਸ਼ਾਨਾਮੱਤੇ ਸਫ਼ਰ ਨੂੰ ਪੂਰਾ ਕਰਨ ਵਾਲੇ ਸਾਥੀ ਸੁਖਪਾਲ ਸਿੰਘ ਉੱਪਰ ਬੁਲਾਰਿਆਂ
ਮਾਣ ਮਹਿਸੂਸ ਕੀਤਾ।
ਆਗੂਆਂ ਸਾਥੀ ਸੁਖਪਾਲ ਸਿੰਘ ਕੋਲੋਂ ਉਮੀਦ ਕੀਤੀ ਕਿ ਉਹ ਆਉਣ ਵਾਲੇ ਸਮੇਂ ਦੀਆਂ ਗੰਭੀਰ ਚੁਣੌਤੀਆਂ ਸੰਗ ਭਿੜਨ ਲਈ ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ ਵਿੱਚ ਕੰਮ ਕਰਦਿਆਂ ਹਾਸਲ ਕੀਤੀ ਵਿਗਿਆਨਕ ਚੇਤਨਾ ਦੇ ਆਸਰੇ ਇੱਕ ਨਵਾਂ ਲੋਕਪੱਖੀ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜੱਦੋਜਹਿਦ ਦਾ ਹਿੱਸਾ ਬਣਨਗੇ। ਲੋਕ। ਗਾਇਕ ਅਜਮੇਰ ਸਿੰਘ ਅਕਲੀਆ ਨੇ ਲੋਕ ਪੱਖੀ ਉਸਾਰੂ ਗੀਤ ਪੇਸ਼ ਕੀਤੇ। ਇਹ ਸਨਮਾਨ ਸਮਾਰੋਹ ਅਜੋਕੀਆਂ ਹਾਲਤਾਂ ਉੱਪਰ ਗੰਭੀਰ ਵਿਚਾਰ ਚਰਚਾ ਕਰਦਾ ਹੋਇਆ ਸਮਾਪਤ ਹੋਇਆ।