ਪਤਨੀ ਦੇ ਕਹਿਣੇ ਤੋਂ ਬਾਹਰ ਹੋਣ ਤੋਂ ਦੁਖੀ ਪਤੀ ਨੇ ਲਿਆ ਫਾਹਾ, ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 28 ਜਨਵਰੀ 2023 : ਦੀਨਾਨਗਰ ਥਾਣੇ ਦੇ ਤਹਿਤ ਆਉਂਦੇ ਪਿੰਡ ਅਵਾਂਖਾ ਵਿਖੇ ਬੀਤੀ ਰਾਤ ਇਕ ਵਿਅਕਤੀ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਮਿਲੀ ਹੈ। ਆਤਮਹੱਤਿਆ ਕਰਨ ਦਾ ਕਾਰਨ ਮ੍ਰਿਤਕ ਦੀ ਪਤਨੀ ਦਾ ਉਸ ਦੇ ਕਹਿਣੇ ਤੋਂ ਬਾਹਰ ਹੋਣਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੀ ਪਛਾਣ ਦੀਪਕ ਕੁਮਾਰ ਪੁੱਤਰ ਰਮੇਸ਼ ਚੰਦਰ ਵਾਸੀ ਅਵਾਂਖਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕਰ ਰਹੀ ਹੈ।
ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਕਿ ਉਸਦੇ ਦੇ ਭਰਾ ਦੀਪਕ ਦੀ ਸਾਦੀ ਕਰੀਬ 9 ਸਾਲ ਪਹਿਲਾਂ ਤਮੰਨਾ ਨਾਲ ਹੋਈ ਸੀ ਜਿਨਾਂ ਦੀ ਇੱਕ 5 ਸਾਲ ਦੀ ਲੜਕੀ ਹੈ। ਉਸ ਦੀ ਭਰਜਾਈ ਆਪਣੇ ਪਤੀ ਦੀਪਕ ਕੁਮਾਰ ਦੇ ਕਹਿਣੇ ਤੋਂ ਬਾਹਰ ਸੀ ਅਤੇ ਆਪਣੀ ਮਰਜੀ ਨਾਲ ਘੁੰਮਣ ਫਿਰਨ ਚਲੀ ਜਾਂਦੀ ਸੀ। ਉਸਦਾ ਭਰਾ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਤਾਂ ਉਹ ਉਸ ਨਾਲ ਲੜਾਈ ਝਗੜਾ ਕਰਦੀ ਸੀ ।ਮਿਤੀ 26.01.23 ਨੂੰ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਦੀਪਕ ਕੁਮਾਰ ਨੇ ਆਪਣੀ ਪਤਨੀ ਤਮੰਨਾ ਤੋਂ ਦੁੱਖੀ ਹੋ ਕੇ ਪੱਖੇ ਨਾਲ ਫਾਹ ਲੇੈ ਕੇ ਆਤਮਹਤਿਆ ਕਰ ਲਈ ਹੈ।
ਥਾਣਾ ਦੀਨਾਨਗਰ ਦੇ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਤਮੰਨਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਦੇ ਤਹਿਤ ਮੁਕਦਮਾ ਦਰਜ ਕਰਕੇ ਤਮੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।