ਸਰਕਾਰੀ ਕਾਲਜ ਆਫ਼ ਐਜ਼ੂਕੇਸ਼ਨ, ਫ਼ਰੀਦਕੋਟ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਜਨਵਰੀ 2023 : ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜ਼ੂਕੇਸ਼ਨ, ਫ਼ਰੀਦਕੋਟ ਵਿਖੇ ਪ੍ਰਿੰਸੀਪਲ ਸ. ਜਗਦੀਪ ਸਿੰਘ ਦੀ ਯੋਗ ਰਹਿਨੁਮਾਈ ਅਤੇ ਡਾ. ਕੰਵਲਦੀਪ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਥੀਏਟਰ ਕਲੱਬ ਦੇ ਸਹਿਯੋਗ ਨਾਲ 'ਰਾਸ਼ਟਰੀ ਬਾਲੜੀ ਦਿਵਸ' ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ. ਜਗਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਰਾਸ਼ਟਰੀ ਬਾਲੜੀ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ । ਇਹ ਪ੍ਰੋਗਰਾਮ ਪ੍ਰੋ. ਜਸਬੀਰ ਕੌਰ ਅਤੇ ਸਮੂਹ ਪ੍ਰੋਫ਼ੈਸਰ ਸਾਹਿਬਾਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੈਨਸੀ, ਅਰਸ਼ਦੀਪ ਕੌਰ, ਕਿੱਟੂ, ਮਨਪ੍ਰੀਤ ਕੌਰ ਆਦਿ ਨੇ ਭਾਸ਼ਣ, ਗੀਤ ਅਤੇ ਕਵਿਤਾਵਾਂ ਆਦਿ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ। ਮੰਚ ਸੰਚਾਲਨ ਬੀ.ਐੱਡ. ਦੀਆਂ ਵਿਦਿਆਰਥਣਾਂ ਨਵਦੀਪ ਕੌਰ ਅਤੇ ਸ਼ਾਇਨਾ ਨੇ ਸਾਂਝੇ ਰੂਪ ਵਿੱਚ ਕੀਤਾ । ਇਸ ਮੌਕੇ ਕਾਲਜ ਸਟਾਫ਼ ਵਿੱਚੋਂ ਪ੍ਰੋ. ਮੰਜੂ ਕਪੂਰ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਸਬੀਰ ਕੌਰ ਅਤੇ ਪ੍ਰੋ. ਸੁਖਪਾਲ ਕੌਰ ਹਾਜ਼ਰ ਸਨ।