ਸਰਕਾਰੀ ਬਲਬੀਰ ਪ੍ਰਾਇਮਰੀ ਸਕੂਲ ਫ਼ਰੀਦਕੋਟ ਵਿਖੇ ਮਜ਼ਦੂਰ ਨੇ ਚੜਾਇਆ ਕੌਮੀ ਝੰਡਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਜਨਵਰੀ 2023 : ਸਰਕਾਰੀ ਬਲਬੀਰ ਪ੍ਰਾਇਮਰੀ ਸਕੂਲ ਫ਼ਰੀਦਕੋਟ ਵਿਖੇ ਸਕੂਲ ਮੁਖੀ ਕਿਰਨਦੀਪ ਕੌਰ ਦੀ ਯੋਗ ਅਗਵਾਈ ਹੇਠ ਗਣਤੰਤਰ ਦਿਵਸ ਮੌਕੇ ਸ੍ਰੀ ਸੁਖਜਿੰਦਰ ਸਿੰਘ ਜੋ ਕਿ ਸਕੂਲ ਚ ਰੰਗ ਰੋਗਨ ਕਰਨ ਦਾ ਕੰਮ ਕਰ ਰਹੇ ਹਨ ਤੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਵਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ। ਭਾਰਤੀ ਲੋਕਤੰਤਰ ਸਾਧਾਰਣ ਲੋਕਾਂ ਦਾ ਅਤੇ ਲੋਕਾਂ ਲਈ ਹੈ । ਇਸ ਦਾ ਪ੍ਰਮਾਣ ਕਿਰਨਦੀਪ ਕੌਰ ਨੇ ਆਪਣੇ ਇਸ ਨਵੇਕਲੇ ਉੱਦਮ ਰਾਹੀਂ ਪੇਸ਼ ਕੀਤਾ। ਅਸੀਂ ਭਾਰਤ ਦੇ ਨਾਗਰਿਕ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਚ ਹੋਰ ਲੋਕ ਵੀ ਇਸ ਤੋਂ ਪ੍ਰੇਰਨਾ ਲੈਣਗੇ।