ਚਾਈਨਾ ਡੋਰ ਨਾਲ ਵਿਦੇਸ਼ੀ ਸਟੂਡੈਂਟ ਦਾ ਹੱਥ ਕੱਟਿਆ, ਇਕ ਦੀ ਲੱਤ ਟੁੱਟੀ
ਰਣਜੀਤ ਸਿੰਘ ਢਿੱਲੋਂ
ਖੰਨਾ, 28 ਜਨਵਰੀ, 2023: ਬਸੰਤ ਪੰਚਮੀ ਵਾਲੇ ਦਿਨ ਚਾਈਨਾ ਡੋਰ ਨਾਲ ਇਕ ਵਿਦੇਸ਼ੀ ਸਟੂਡੈਂਟ ਦਾ ਹੱਥ ਕੱਟਿਆ ਗਿਆ ਜਦੋਂ ਕਿ ਦੂਜੇ ਦੀ ਲੱਤ ਟੁੱਟ ਗਈ।
ਬਸੰਤ ਪੰਚਮੀ ਮੌਕੇ ਇਸ ਘਾਤਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਭਾਵੇ ਪੁਲਿਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਸੀ। ਪ੍ਰੰਤੂ ਪੁਲਿਸ ਦੀ ਇਸ ਸਖ਼ਤੀ ਦੇ ਬਾਵਜੂਦ ਵੀ ਪੰਤਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਚਾਈਨਾ ਡੋਰ ਨਾਲ ਖੂਬ ਪੰਤਗ ਉੜਾਏ ਗਏ ਹਨ।
ਵਿਦੇਸ਼ੀ ਸਟੂਡੈਂਟਸ ਜੋ ਅਪਣੀ ਬਾਈ’ਿਤੇ ਕਟਾਣੀ ਤੋਂ ਹੀਰਾ ਜਾ ਰਹੇ ਸਨ, ਜਿਹਨਾਂ ਦਾ ਕੋਹਾੜਾ ਦੇ ਨਜ਼ਦੀਕ ਹੱਥ ਵਿੱਚ ਚਾਇਨਾ ਡੋਰ ਫਸਣ ਨਾਲ ਐਕਸੀਡੈਂਟ ਹੋ ਗਿਆ।
ਇਸ ਐਕਸੀਡੈਂਟ ਵਿੱਚ ਵਿਦੇਸ਼ੀ ਸਟੂਡੈਂਟਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹਨਾਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰ ਵੱਲੋ ਇਸ ਜ਼ਖਮੀ ਸਟੂਡੈਂਟ ਦੇ ਹੱਥ ਤੇ 15 ਟਾਂਕੇ ਲਗਾਏ ਗਏ । ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਦਾ ਐਕਸੀਡੈਂਟ ਚਾਈਨਾ ਡੋਰ ਦੀ ਲਪੇਟ ਵਿੱਚ ਆ ਜਾਣ ਨਾਲ ਹੋ ਗਿਆ ਜਿਸ ਵਿਚ ਦੋਵੇਂ ਵਿਦੇਸ਼ੀ ਸਟੂਡੈਂਟਸ ਦੇ ਗੰਭੀਰ ਸੱਟਾਂ ਲੱਗੀਆਂ ਹਨ ਜੋ ਬਾਈਕ ਚਲਾ ਰਿਹਾ ਸੀ, ਉਸ ਦੇ ਹੱਥ ਵਿੱਚ ਚਾਈਨਾ ਡੋਰ ਫਸਣ ਨਾਲ ਐਕਸੀਡੈਂਟ ਹੋਇਆ ਉਸ ਦੇ ਹੱਥ ਤੇ 15 ਦੇ ਕਰੀਬ ਟਾਂਕੇ ਲਗਾਏ ਗਏ ਤੇ ਦੂਸਰੀ ਸਟੂਡੈਂਟ ਦੀ ਲੱਤ ਦੀ ਇੰਜਰੀ ਹੋਈ ਹੈ। ਇਹ ਦੋਵੇਂ ਸਟੂਡੈਂਟਸ ਸਮਰਾਲਾ ਵਿੱਚ ਪੈਂਦੇ ਕਟਾਣੀ ਟੈਕਨੀਕਲ ਕਾਲਜ ਵਿੱਚ ਪੜ੍ਹਾਈ ਕਰ ਰਹੇ ਹਨ।