Employees breaking - ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਸਬ ਕਮੇਟੀ ਦਾ ਗਠਨ
ਚੰਡੀਗੜ੍ਹ, 27 ਜਨਵਰੀ 2023 - Employees breaking - ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ 'ਚ ਲਾਗੂ ਕਰਨ ਲਈ ਵਿੱਤੀ ਸਾਧਨਾਂ ਨੂੰ ਧਿਆਨ 'ਚ ਰੱਖਦੇ ਹੋਏ Standard Oprating Procedure (SOP) ਬਣਾਉਣ 'ਤੇ ਵਿਚਾਰ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਦਾ ਚੇਅਰਮੈਨ ਵਿਜੈ ਕੁਮਾਰ ਜੰਜੂਆਂ ਨੂੰ ਬਣਾਇਆ ਗਿਆ ਹੈ। ਇਸ ਤੋਂ ਬਿਨਾਂ ਇਸ ਕਮੇਟੀ 'ਚ ਕੇ ਏ ਪੀ ਸਿਨਹਾ, ਅਜੋਏ ਕੁਮਾਰ ਸਿਨਹਾ, ਅਭਿਨਵ ਤ੍ਰਿਖਾਅਤੇ ਡਾਇਰੈਕਟਰ (ਵਿੱਤ) ਪੀ ਐਸ ਪੀ ਸੀ ਐਲ ਨੂੰ ਇਸ ਕਮੇਟੀ 'ਚ ਮੈਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ।
