ਅਮਰੀਕਾ ਨੇ ਸੋਮਾਲੀਆ ’ਚ ਆਈ ਐਸ ਆਈ ਐਸ ਦਾ ਵੱਡਾ ਅਤਿਵਾਦੀ ਮਾਰ ਮੁਕਾਇਆ, ਪੜ੍ਹੋ ਵੇਰਵਾ
ਵਾਸ਼ਿੰਗਟਨ, 27 ਜਨਵਰੀ, 2023: ਅਮਰੀਕਾ ਨੇ ਅਤਿਵਾਦ ਵਿਰੋਧੀ ਮੁਹਿੰਮ ਤਹਿਤ ਉੱਤਰੀ ਸੋਮਾਲੀਆ ਵਿਚ ਇਸਲਾਮਿਕ ਸਟੇਟ ਆਈ ਐਸ ਆਈ ਐਸ ਦਾ ਅਤਿਵਾਦੀ ਬਿਲਾਲ ਅਲ ਸੁਡਾਨੀ ਮਾਰ ਮੁਕਾਇਆ ਹੈ। ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸ ਮੁਹਿੰਮ ਵਿਚ ਕਈ ਹੋਰ ਆਈ ਐਸ ਆਈ ਆਈ ਐਸ ਅਤਿਵਾਦੀ ਮਾਰੇ ਗਏ ਪਰ ਕਿਸੇ ਵੀ ਸਿਵਲੀਅਨ ਦਾ ਕੋਈ ਨੁਕਸਾਨ ਨਹੀਂ ਹੋਇਆ। ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਇਹ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਅਲ ਸੁਡਾਨੀ ਦੀ ਮੌਤ ਨਾਲ ਆਈ ਐਸ ਆਈ ਐਸ ਗਰੁੱਪ ਨੂੰ ਵੱਡਾ ਝਟਕਾ ਲੱਗਾ ਹੈ।