ਬਠਿੰਡਾ: ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
- ਪਤੰਗਬਾਜ਼ੀ ਕਰਨ ਲਈ ਹਰਿਆਣਾ ਦਿੱਲੀ ਰਾਜਸਥਾਨ ਤੋਂ ਪਹੁੰਚ ਬਠਿੰਡਾ ਲੋਕ
- ਪਤੰਗਬਾਜ਼ੀ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਬਠਿੰਡਾ, 26 ਜਨਵਰੀ 2023 - ਪਤੰਗਬਾਜ਼ੀ ਦੀ ਮਸ਼ਹੂਰ ਬਸੰਤ ਪੰਚਮੀ ਦਾ ਤਿਉਹਾਰ ਬਠਿੰਡਾ ਵਿੱਚ ਲੋਕਾਂ ਵੱਲੋਂ ਧੂੰਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵੱਲੋਂ ਜਿੱਥੇ ਕਈ ਤਰ੍ਹਾਂ ਦੇ ਪਕਵਾਨ ਆਪਣੇ ਘਰ ਵਿਚ ਬਣਾਏ ਗਏ ਉਥੇ ਹੀ ਘਰ ਦੀਆਂ ਛੱਤਾਂ ਉਪਰ ਪਤੰਗਬਾਜ਼ੀ ਕੀਤੀ ਗਈ ਅਤੇ ਛੋਟੇ ਬੱਚਿਆਂ ਵੱਲੋਂ ਗੁਬਾਰੇ ਉਡਾਏ ਗਏ ਸਵੇਰੇ 4 ਵਜੇ ਤੋਂ ਵੀ ਲੋਕਾਂ ਵੱਲੋਂ ਘਰ ਦੀਆਂ ਛੱਤਾਂ ਉਪਰ ਵੱਡੇ-ਵੱਡੇ ਸਪੀਕਰ ਲਗਾ ਕੇ ਜਿੱਥੇ ਉੱਚੀ ਅਵਾਜ਼ ਵਿੱਚ ਗਾਣੇ ਲਗਾਏ ਹੋਏ ਸਨ ਅਤੇ ਨਾਲ ਹੀ ਪਤੰਗ ਬਾਜ਼ੀ ਕੀਤੀ ਜਾ ਰਹੀ ਸੀ ਭਾਵੇਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਛੱਤਾਂ ਉਪਰ ਗਾਣੇ ਨਾ ਲਾਉਣ ਅਤੇ ਨਾ ਹੀ ਡੋਰ ਦੀ ਵਰਤੋਂ ਕਰਨ ਪਰ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਤਾਕੀਦ ਤੇ ਕਿਸੇ ਤਰ੍ਹਾਂ ਦਾ ਅਮਲ ਨਹੀਂ ਕੀਤਾ ਗਿਆ।
ਸ਼ਹਿਰ ਵਿੱਚ ਲੋਕਾਂ ਵੱਲੋਂ ਚਾਇਨਾ ਡੋਰ ਨਾਲ ਉਡਾਏ ਗਏ ਦਿੱਲੀ ਤੋਂ ਸਪੈਸ਼ਲ ਪਤੰਗਬਾਜ਼ੀ ਲਈ ਬਠਿੰਡਾ ਆਈ ਲੜਕੀ ਨੇ ਕਿਹਾ ਕਿ ਉਨ੍ਹਾਂ ਨੂੰ ਬਸੰਤ ਪੰਚਮੀ ਦਾ ਤਿਉਹਾਰ ਦੀ ਬੇਸਬਰੀ ਨਾਲ ਉਡੀਕ ਸੀ ਅਤੇ ਇਸਦੇ ਚਲਦੇ ਹੀ ਉਹ ਏਨੀ ਦੂਰ ਪਤੰਗਬਾਜ਼ੀ ਕਰਨ ਲਈ ਆਏ ਹਨ ਇਸ ਤੋਂ ਇਲਾਵਾ ਬੀਕਾਨੇਰ ਤੋਂ ਆਪਣੇ ਪੇਕੇ ਪਰਿਵਾਰ ਵਿਚ ਸਪੈਸ਼ਲ ਬਸੰਤ ਪੰਚਮੀ ਲਈ ਪਤੰਗਬਾਜ਼ੀ ਕਰਨ ਪਹੁੰਚੀ ਲੱਕੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਿਹਰਾ ਡੋਰ ਦੀ ਵਰਤੋਂ ਨਾ ਕਰਨ।