ਦਿੱਲੀ: ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦਾ ਕੁੰਡਾ ਖੜਕਾਇਆ
ਨਵੀਂ ਦਿੱਲੀ, 26 ਜਨਵਰੀ, 2023: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਪਹੁੰਚ ਗਈ ਹੈ। ਪਾਰਟੀ ਦੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਸ਼ੈਲੀ ਓਬਰਾਏ ਨੇ ਸਰਵਉਚ ਅਦਾਲਤ ਵਿਚ ਪਟੀਸ਼ਨ ਦਾਇਰਕਰ ਕੇ ਮੰਗ ਕੀਤੀ ਕਿ ਮੇਅਰ ਦੀ ਚੋਣ ਨਿਸ਼ਚਿਤ ਸਮੇਂ ਅੰਦਰ ਕਰਵਾਈ ਜਾਵੇ ਅਤੇ ਨਾਮਜ਼ਦ ਕੀਤੇ ਕੌਂਸਲਰਾਂ ਨੁੰ ਵੋਟ ਦਾ ਅਧਿਕਾਰ ਨਾ ਮਿਲੇ ਜੋ ਕਾਨੂੰਨ ਵੀ ਹੈ। ਇਹ ਦੋਵੇਂ ਮੰਗਾਂ ਨੂੰ ਲੈ ਕੇ ਆਪ ਨੇ ਪਟੀਸ਼ਨ ਦਾਇਰ ਕੀਤੀ ਹੈ ਜਿਸ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣ ਦੇ ਆਸਾਰ ਹਨ।
ਯਾਦ ਰਹੇ ਕਿ ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕੀਤਾ ਹੈ ਪਰ ਦੋ ਵਾਰ ਮੇਅਰ ਦੀ ਚੋਣ ਰੱਖੀ ਗਈ ਜੋ ਭਾਜਪਾ ਤੇ ਆਪ ਵਿਚਾਲੇ ਹੰਗਾਮੇ ਕਾਰਨ ਮੁਲਤਵੀ ਕਰਨੀ ਪਈ ਹੈ।