← ਪਿਛੇ ਪਰਤੋ
ਅਟਾਰੀ ਬਾਰਡਰ ’ਤੇ ਬੀ ਐਸ ਐਫ ਨੇ ਲਹਿਰਾਇਆ ਤਿਰੰਗਾ, ਪਾਕਿ ਰੇਂਜਰਾਂ ਨੂੰ ਦਿੱਤੀ ਮਠਿਆਈ ਅੰਮ੍ਰਿਤਸਰ, 26 ਜਨਵਰੀ, 2023: ਅਟਾਰੀ-ਵਾਹਗਾ ਬਾਰਡਰ ’ਤੇ 74ਵੇਂ ਗਣਤੰਤਰ ਦਿਹਾੜੇ ਮੌਕੇ ਮਾਹੌਲ ਦੇਸ਼ ਭਗਤੀ ਵਾਲਾ ਬਣ ਗਿਆ। ਇਥੇ ਬੀ ਐਸ ਐਫ ਨੇ ਪਾਕਿਸਤਾਨੀ ਰੇਂਜਰਾਂ ਨੂੰ ਮਠਿਆਈਆਂ ਵੀ ਦਿੱਤੀਆਂ। ਜ਼ੀਰੋ ਲਾਈਨ ਅਤੇ ਪਾਕਿਸਤਾਨੀ ਚੌਂਕੀਆਂ ਤੋਂ ਕੁਝ ਦੂਰੀ ’ਤੇ ਬੀ ਐਸ ਐਫ ਦੇ ਡਿਪਟੀ ਇੰਸਪੈਕਟਰ ਜਨਰਲ (ਡੀ ਆਈ ਜੀ) ਨੇ ਤਿਰੰਗਾ ਲਹਿਰਾ ਕੇ ਸਪਸ਼ਟ ਸੰਦੇਸ਼ ਦਿੱਤਾ ਕਿ ਤਿਰੰਗਾ ਇਸੇ ਤਰੀਕੇ ਲਹਿਰਾਉਂਦਾ ਰਹੇਗਾ। ਬੀ ਐਸ ਐਫ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।
Total Responses : 213