ਨਵਜੋਤ ਸਿੱਧੂ ਅੱਜ 26 ਜਨਵਰੀ ਨੂੰ ਨਹੀਂ ਹੋਣਗੇ ਰਿਹਾਅ, ਪੜ੍ਹੋ ਪਤਨੀ ਦਾ ਪ੍ਰਤੀਕਰਮ
ਪਟਿਆਲਾ, 26 ਜਨਵਰੀ, 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ 26 ਜਨਵਰੀ ਨੂੰ ਜੇਲ੍ਹ ਵਿਚੋਂ ਰਿਹਾਅ ਨਹੀਂ ਹੋਣਗੇ।
ਉਹਨਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਖੁਦ ਇਕ ਟਵੀਟ ਕਰ ਇਹ ਖੁਲ੍ਹਾਸਾ ਵੀ ਕੀਤਾ ਹੈ ਤੇ ਸਰਕਾਰ’ਤੇ ਹਮਲਾ ਵੀ ਬੋਲਿਆ ਹੈ। ਉਹਨਾਂ ਲਿਖਿਆ ਹੈ ਕਿ ਨਵਜੋਤ ਸਿੱਧੂ ਖਤਰਨਾਕ ਜਾਨਵਰ ਦੀ ਕੈਟਾਗਿਰੀ ਵਿਚ ਆਉਂਦੇ ਹਨ। ਇਸ ਲਈ ਸਰਕਾਰ ਉਹਨਾਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀ ਰਾਹਤ ਨਹੀਂ ਦੇਣਾ ਚਾਹੁਦੀ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਤੋਂ ਦੂਰ ਰਹੋ।
ਸਿੱਧੂ ਦੇ ਸਮਰਥਕਾਂ ਵੱਲੋਂ ਸੜਕਾਂ ’ਤੇ ਲਗਾਏ ਗਏ ਬੋਰਡ ਵੀ ਹਟਾ ਦਿੱਤੇ ਗਏ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਬੀਤੇ ਦਿਨ ਸੋਸ਼ਲ ਮੀਡੀਆ ’ਤੇ ਨਵਜੋਤ ਸਿੱਧੂ ਦੇ ਪੇਜ ’ਤੇ ਬਕਾਇਦਾ ਰੂਟ ਵੀ ਸਾਂਝਾ ਕੀਤਾ ਗਿਆ ਸੀ।