ਹਰ ਹਫਤੇ ਵੱਖ-ਵੱਖ ਸਹਿਰੀ ਵਾਰਡਾਂ ਵਿੱਚ ਬੁਢਾਪਾ ਪੈਨਸ਼ਨ ,ਵਿਧਵਾ ਅਤੇ ਨਿਆਸ਼ਰਿਤ ਔਰਤਾਂ ਦੀ ਪੈਨਸ਼ਨ ਲਗਾਉਣ ਦੇ ਕੈਂਪ ਲੱਗਣਗੇ: ਵਿਧਾਇਕ ਕਲਸੀ
8 ਦਸੰਬਰ 2022 ਨੂੰ ਏ ਵੀ ਐਮ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਲੱਗੇਗਾ ਵਿਸ਼ੇਸ਼ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 05 ਦਸੰਬਰ 2022: ਅਮਨਸ਼ੇਰ ਸਿੰਘ ਸ਼ੈਰੀ ਕਲਸੀ , ਹਲਕਾ ਵਿਧਾਇਕ ਬਟਾਲਾ ਨੇ ਦੱਸਿਆ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਦੀ ਭਲਾਈ ਲਈ ਵੱਖ ਵੱਖ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ, ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਬਟਾਲਾ ਵਿਖੇ ਲੋੜਵੰਦ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਹਲਕਾ ਬਟਾਲਾ ਵਿਖੇ ਹਰ ਹਫਤੇ ਵੱਖ-ਵੱਖ ਸਹਿਰੀ ਵਾਰਡਾਂ ਵਿੱਚ ਬੁਢਾਪਾ ਪੈਨਸ਼ਨ ,ਵਿਧਵਾ ਅਤੇ ਨਿਆਸ਼ਰਿਤ ਔਰਤਾਂ ਦੀ ਪੈਨਸ਼ਨ ,ਆਸ਼ਰਿਤ ਬੱਚਿਆਂ ਦੀ ਪੈਨਸ਼ਨ ਅਤੇ ਅੰਗਹੀਣ ਬੱਚਿਆ ਦੀ ਪੈਨਸ਼ਨਾਂ ਦੇ ਕੈਂਪ ਲਗਾਏ ਜਾਣਗੇ।
ਉਹਨਾ ਅੱਗੇ ਦੱਸਿਆ ਕਿ ਮਿਤੀ 8 ਦਸੰਬਰ 2022 ਨੂੰ ਏ ਵੀ ਐਮ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਕੈਂਪ ਲਗਾਇਆ ਜਾਵੇਗਾ । ਉਨ੍ਹਾਂ ਲੋੜਵੰਦਾਂ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।