ਸ਼੍ਰੀਮਦ ਭਾਗਵਤ ਕਥਾ ਦਾ ਸਾਰਾਂਸ਼ ਸੁਣਾ ਕੇ ਕਥਾ ਦਾ ਸਮਾਪਨ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 05 ਦਸੰਬਰ 2022: ਅੱਜ ਬ੍ਰਾਹਮਣ ਸਭਾ ਦੀਨਾਨਗਰ ਵਿਖੇ ਚੱਲ ਰਹੀ ਸ਼੍ਰੀ ਮਦ ਭਾਗਵਤ ਕਥਾ ਦੇ ਸੱਤਵੇਂ ਦਿਨ ਸੰਗਤਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਸਤਿਕਾਰਯੋਗ ਕਥਾ ਬਿਆਸ ਕਨ੍ਹਈਆ ਲਾਲ ਠਾਕੁਰ ਬ੍ਰਿੰਦਾਵਨ ਵਾਲਿਆ ਨੇ ਸ਼੍ਰੀ ਮਦ ਭਾਗਵਤ ਸਪਤਾਹ ਦੌਰਾਨ ਕਥਾ ਰੂਪ ਵਿੱਚ ਗਿਆਨਣ ਪ੍ਰਸਾਦ ਵੰਡਦਿਆਂ ਹੋਇਆਂ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਗੋਵਰਧਨ ਪਰਵਤ ਦੀ ਮਹਿਮਾ ਦਾ ਬਖਾਨ ਕੀਤਾ ਦੀ ਅਤੇ ਕਿਹਾ ਕਿ ਇਹ ਗੋਵਰਧਨ ਪਰਬਤ ਸਾਰੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ। ਕਥਾ ਵਿਆਸ ਨੇ ਅੱਜ ਵਿਆਸ ਗੱਦੀ ਤੋਂ ਸ੍ਰੀ ਕ੍ਰਿਸ਼ਨ ਗੋਪੀਆਂ ਅਤੇ ਸਖਾਵਾਂ ਦੇ ਮਹਾਰਾਸ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ਰਮਾ, ਬੱਬੀ ਸ਼ਰਮਾ ਚੇਅਰਮੈਨ ਨਰੇਸ਼ ਤ੍ਰਿਪਾਠੀ, ਨੀਰਜ ਸ਼ਰਮਾ, ਨਾਗੇਸ਼ ਸ਼ਰਮਾ, ਜਨਰਲ ਸਕੱਤਰ ਰਜਨੀਸ਼ ਸ਼ਰਮਾ, ਪੰਡਿਤ ਪ੍ਰਭੂ ਦਿਆਲ ਜੀ, ਰਾਜੀਵ ਮਿੰਟਾ, ਰਾਜੀਵ ਸ਼ਰਮਾ, ਰਜਨੀਸ਼ ਸ਼ਰਮਾ ਅਤੇ ਬ੍ਰਾਹਮਣ ਸਭਾ ਦੇ ਪਤਵੰਤੇ ਵੀ ਹਾਜ਼ਰ ਸਨ।ਇਸ ਮੌਕੇ ਪੰਡਿਤ ਪ੍ਰਭੂ ਦਿਆਲ ਜੀ ਨੇ ਦੱਸਿਆ ਕਿ ਕ੍ਰਿਸ਼ਨ ਸੁਦਾਮਾ ਦੀ ਮੁਲਾਕਾਤ, ਪਰੀਕਸ਼ਤ ਦੀ ਮੁਕਤੀ ਅਤੇ ਸ਼੍ਰੀ ਮਦ ਭਾਗਵਤ ਕਥਾ ਦਾ ਸਾਰੰਸ਼ ਸੁਣਾਉਂਦੇ ਹੋਏ ਕਥਾ ਕਰਕੇ ਕਥਾ ਦਾ ਸਮਾਪਨ ਕੀਤਾ ਗਿਆ। ਕਥਾ ਦੌਰਾਨ ਸੰਗਤ ਕ੍ਰਿਸ਼ਨ ਭਜਨ ਅਤੇ ਖੂਬ ਨੱਚਦੇ ਵੀ ਵੇਖੀ ਗਈ ।
ਅੱਜ ਸ਼੍ਰੀ ਮਦ ਭਾਗਵਤ ਹਫਤੇ ਦੀ ਸਮਾਪਤੀ ਉਪਰੰਤ ਹਵਨ ਯੱਗ ਕੀਤਾ ਗਿਆ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ।