ਡਾ. ਸੰਦੀਪ ਕੌਰ ਵੱਲੋਂ ਸਿਹਤ ਕੇਂਦਰਾ ਦਾ ਦੌਰਾ
ਜਗਤਾਰ ਸਿੰਘ
ਪਟਿਆਲਾ 05 ਦਸੰਬਰ 2022: ਪੰਜਾਬ ਸਰਕਾਰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸਾ ਅਨੁਸਾਰ ਜਿਲੇ੍ਹ ਵਿੱਚ 51 ਸਿਹਤ ਸੰਸਥਾਵਾਂ ਵਿੱਚ ਨਵੇਂ ਬਣਨ ਵਾਲੇ ਆਮ ਆਦਮੀ ਕਲੀਨਿਕ ਬਣਾਉਣ ਦੀ ਪ੍ਰੀਕਿਰਿਆ ਵਿੱਚ ਤੇਜੀ ਲਿਆਉਣ ਦੇ ਮਕਸਦ ਨਾਲ ਕਾਰਜਕਾਰੀ ਸਿਵਲ ਸਰਜਨ ਡਾ. ਸੰਦੀਪ ਕੌਰ ਵੱਲੋਂ ਸ਼ਹਿਰ ਦੇ ਅਰਬਨ ਮੁੱਢਲਾ ਸਿਹਤ ਕੇਂਦਰਾ ਦਾ ਦੋਰਾ ਕੀਤਾ। ਇਸ ਮੌਕੇ ਉਹਨਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ. ਸਿੰਘ, ਵੀ ਉਹਨਾਂ ਨਾਲ ਹਾਜਰ ਸਨ। ਜਿਲੇ੍ਹ ਦੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਨਿਊ ਯਾਦਵਿੰਦਰਾ ਕਲੋਨੀ ਅਤੇ ਆਨੰਦ ਨਗਰ ਬੀ ਦਾ ਦੌਰਾ ਕਰਨ ਉਪਰੰਤ ਸਿਵਲ ਸਰਜਨ ਡਾ. ਸੰਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹੇ ਦੇ ਪੇਂਡੂ ਖੇਤਰਾ ਦੇ 28 ਪ੍ਰਾਇਮਰੀ ਸਿਹਤ ਕੇਂਦਰ,ਸ਼ਹਿਰੀ ਖੇਤਰ ਵਿੱਚੋਂ 12 ਅਰਬਨ ਮੁੱਢਲਾ ਸਿਹਤ ਕੇਂਦਰਾ ਅਤੇ 11 ਸਿਵਲ ਡਿਸਪੈਂਸਰੀਆ ਵਿੱਚ ਆਮ ਆਦਮੀ ਕਲਿਨਿਕ ਬਣਾਏ ਜਾਣੇ ਹਨ। ਜਿਸ ਲਈ ਤਿਆਰੀਆਂ ਜੋਰਾ ਤੇ ਚਲ ਰਹੀਆਂ ਹਨ ਅਤੇ ਮਾਪਦੰਡਾਂ ਅਨੁਸਾਰ ਇਹਨਾਂ ਦਾ ਨਿਰਮਾਣ ਮਿਥੇ ਸਮੇਂ ਵਿੱਚ ਪੂਰਾ ਕਰਨ ਲਈ ਸਿਹਤ ਅਧਿਕਾਰੀਆਂ ਤੋਂ ਇਲਾਵਾ ਪੀ.ਡਬਲਿਊ.ਡੀ.( ਬੀ.ਐਡ ਆਰ) ਮਿਉਂਸੀਪਲ ਕਾਰਪੋਰੇਸ਼ਨ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਦੀਆਂ ਜਿਮੇਵਾਰੀਆਂ ਫਿਕਸ ਕੀਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਹਨਾਂ ਸਿਹਤ ਸੰਸਥਾਂਵਾ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ। ਜਿਸ ਵਿੱਚ ਉਹਨਾਂ ਵੱਲੋਂ ਬਿਲਡਿੰਗ ਦੀ ਮੌਜੂਦਾ ਹਾਲਤ, ਬਿਲਡਿੰਗ ਕਿੰਨੀ ਜਗਾ ਵਿੱਚ ਬਈ ਹੈ. ਆਮ ਆਦਮੀ ਕਲੀਨਿਕਾਂ ਲਈ ਕੀ ਕੀ ਇਨਫਰਾਸਟਰਚਰ ਦੀ ਜਰੂਰਤ ਹੈ ਆਦਿ ਬਾਰੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਪਹਿਲਾਂ ਬਣਾਏ ਪੰਜ ਆਦਮੀ ਕਲੀਨਿਕਾਂ ਦੀ ਸਫਲਤਾਪੂਰਵਕ ਕਾਰਗੁਜਾਰੀ ਨੂੰ ਦੇਖਦੇ ਹੋਏ ਹੀ ਹੋਰ ਨਵੇਂ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ ।ਅਰਬਨ ਪ੍ਰਾਇਮਰੀ ਸਿਹਤ ਕੇਂਦਰਾਂ ਦੇ ਦੋਰੇ ਦੋਰਾਣ
ਜਿਥੇ ਉਹਨਾਂ ਸਟਾਫ ਦੀ ਹਾਜਰੀ ਚੈਕ ਕੀਤੀ ਉਥੇ ਮੌਜੂਦ ਡਕਾਟਰਾਂ ਨਾਲ ਗੱਲਬਾਤ ਕਰਕੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੀ ਜਾਇਜਾ ਲਿਆ।ਜਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਡਾ.ਐਸ.ਜੇ.ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੇਂਡੂ ਖੇਤਰ ਦੇ 23 ਪ੍ਰਾਇਮਰੀ ਸਿਹਤ ਕੇਂਦਰਾ ਤੋਂ ਇਲਾਵਾ ਸ਼ਹਿਰੀ ਖੇਤਰ ਦੇ 12 ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਆਨੰਦ ਨਗਰ, ਆਰਿਆ ਸਮਾਜ, ਸੂਲਰ ਜੁਝਾਰ ਨਗਰ, ਸਿਟੀ ਬ੍ਰਾਂਚ, ਆਨੰਦ ਨਗਰ, ਸਿਟੀ ਬ੍ਰਾਂਚ, ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਨਾਭਾ, ਸਮਾਣਾ, ਰਾਜਪੁਰਾ 1 ਅਤੇ 2, ਤੋਂ ਇਲਾਵਾ 11 ਡਿਸਪੈਂਸਰੀਆ ਦਾਰੂ ਕੁਟੀਆ, ਪੈਪਸੂ ਭਾਖੜਾ, ਰਾਜਪੂਰਾ ਕਲੋਨੀ, ਸਨੋਰ ਘੋਮਾਜਰਾ, ਹੈਂਡਲੇ ਫੀਮੇਲ, ਪ੍ਰਤਾਪ ਨਗਰ, ਬਡੂੰਗਰ, ਮਥੁਰਾ ਕਲੋਨੀ, ਨਿਊ ਮੌਤੀ ਬਾਗ ਅਤੇ ਧੀਰੂ ਕੀ ਮਾਜਰੀ ਵੀ ਸ਼ਾਮਲ ਹਨ। ਅਰਬਨ ਪ੍ਰਾਇਮਰੀ ਸਿਹਤ ਕੇਂਦਰ ਆਨੰਦ ਨਗਰ ਅਤੇ ਨਿਊ ਯਾਦਵਿੰਦਰਾ ਕਲੋਨੀ ਦਾ ਦੌਰਾ ਕਰਨ ਸਮੇਂ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ ਡਾ. ਵਿਕਾਸ
ਗੋਇਲ ਵੀ ਉਹਨਾਂ ਨਾਲ ਹਾਜਰ ਸਨ। ਫੋਟੋ ਕੈਪਸ਼ਨ: ਕਾਰਜਕਾਰੀ ਸਿਵਲ ਸਰਜਨ ਡਾ. ਸੰਦੀਪ ਕੌਰ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਯਾਦਵਿੰਦਰਾ ਕਲੋਨੀ ਅਤੇ ਅਨੰਦ ਨਗਰ ਦਾ ਦੌਰਾ ਕਰਨ ਮੌਕੇ ਸਟਾਫ ਦੀ ਹਾਜਰੀ ਚੈਕ ਕਰਦੇ ਅਤੇ ਸਟਾਰ ਨਾਲ ਗੱਲਬਾਤ ਕਰਦੇ ਹੋਏ।