ਪੰਜਾਬ 'ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਦੋਸ਼ੀ ਮੌਕੇ 'ਤੇ ਫੜੇ (ਵੀਡੀਓ ਵੀ ਵੇਖੋ )
ਬਾਬੂਸ਼ਾਹੀ ਬਿਊਰੋ
ਗੁਰਾਇਆ, 5 ਦਸੰਬਰ 2022- ਪੰਜਾਬ ਦੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਗੁਰਾਇਆ ਦੇ ਨਜ਼ਦੀਕੀ ਪਿੰਡ ਮਨਸੂਰਪੁਰ ਦੀ ਦੱਸੀ ਜਾ ਰਹੀ ਹੈ, ਜਿਥੇ ਗੁਰੂ ਘਰ ਦੀ ਬੇਅਦਬੀ ਕਰਨ ਦਾ ਦੋਸ਼ ਦੋ ਪ੍ਰਵਾਸੀ ਕਾਮਿਆਂ 'ਤੇ ਲੱਗਿਆ ਹੈ। ਵੀਡੀਓ ਵੀ ਵੇਖੋ
ਘਟਨਾ ਸੀਸੀਟੀਵੀ ਫੁਟੇਸ਼ ਦੇ ਮੁਤਾਬਿਕ, ਰਾਤ ਕਰੀਬ ਸਾਢੇ 12 ਵਜੇ ਦੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਬੇਅਦਬੀ ਕਰਨ ਆਏ ਦੋਸ਼ੀਆਂ ਨੂੰ ਗੁਰੂ ਘਰ ਵਿਚ ਹੀ ਗ੍ਰੰਥੀ ਸਿੰਘ ਨੇ ਸਵੇਰੇ ਤੜਕੇ 5 ਵਜੇ ਦੇਖ ਲਿਆ।
Mansurpur, ਫਿਲੌਰ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ, ਜਾਣੋ ਪੂਰੀ ਵਾਰਦਾਤ ਬਾਰੇ
ਜਿਸ ਤੋਂ ਬਾਅਦ ਗ੍ਰੰਥੀ ਨੇ ਸੰਗਤਾਂ ਦੇ ਸਹਿਯੋਗ ਨਾਲ ਦੋਵੇਂ ਪ੍ਰਵਾਸੀ ਕਾਮਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਬਾਅਦ ਵਿਚ ਪੁਲਿਸ ਨੂੰ ਸੂਚਿਤ ਕਰਕੇ, ਦੋਸ਼ੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਦੂਜੇ ਪਾਸੇ, ਕਿਹਾ ਜਾ ਰਿਹਾ ਹੈ ਕਿ, ਗੁਰੂ ਘਰ ਦੇ ਅੰਦਰ ਪ੍ਰਵਾਸੀ ਕਾਮਿਆਂ ਵਲੋਂ ਕੀਤੀ ਗਈ ਬੇਅਦਬੀ ਦੀ ਘਟਨਾ ਨੂੰ ਸੰਗਤਾਂ ਨੇ ਕੈਮਰੇ ਵਿਚ ਕੈਦ ਕਰਕੇ, ਉਕਤ ਦੋਸ਼ੀਆਂ ਦੀ ਕੁੱਟਮਾਰ ਵੀ ਕੀਤੀ।