43ਵੀਆਂ ਮਸਟਰਜ਼ ਖੇਡਾਂ ਮਸਤੂਆਣਾ ਵਿੱਚੋਂ ਮਾਸਟਰ ਕਸ਼ਮੀਰੀ ਲਾਲ ਧੀਰ ਤੇ ਤੇਜ਼ਾ ਸਿੰਘ ਬਰਾੜ ਨੇ 2-2 ਮੈਡਲ ਜਿੱਤੇ
ਮਨਜੀਤ ਸਿੰਘ ਢੱਲਾ
ਜੈਤੋ, 04 ਦਸੰਬਰ 2022 - ਪਿਛਲੇ ਦਿਨੀਂ ਹਰ ਸਾਲ ਦੀ ਤਰ੍ਹਾਂ 43 ਵੀਆਂ ਮਸਟਰਜ਼ ਖੇਡਾਂ ਮਸਤੂਆਣਾ ਵਿਖੇ ਧੂਮ ਧਾਮ ਨਾਲ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿਚ 35 ਸਾਲ ਤੋਂ ਲੈਕੇ 94 ਸਾਲ ਤੱਕ ਦੇ ਖਿਡਾਰੀਆਂ ਨੇ ਹਿੱਸਾ ਲਿਆ। ਬਠਿੰਡਾ ਦੇ 94 ਸਾਲ ਦੇ ਖਿਡਾਰੀ ਨੇ ਹਿੱਸਾ ਲਿਆ। ਇਹਨਾਂ ਖੇਡਾਂ ਦੇ ਪਹਿਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਗੋਲਡ ਮੈਡਲਿਸਟ ਅਤੇ ਅਰਜਨ ਐਵਾਰਡ ਜੇਤੂ ਮੈਡਮ ਸੁਨੀਤਾ ਰਾਣੀ ਐਸ.ਪੀ ਸੰਗਰੂਰ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ।
ਇਹਨਾਂ ਖੇਡਾਂ ਵਿਚ ਪਿੰਡ ਜਲਾਲ (ਬਠਿੰਡਾ) ਦੇ ਮਾਸਟਰ ਕਸ਼ਮੀਰੀ ਲਾਲ ਧੀਰ ਸੇਵਾ ਮੁਕਤ ਪੀ ਟੀ ਆਈ ਅਧਿਆਪਕ ਨੇ 60 ਸਾਲ ਤੋਂ ਪਲੱਸ ਕੈਟਾਗਰੀ ਵਿੱਚ ਲੰਬੀ ਛਾਲ ਅਤੇ ਜੇਵੇਲਿਨ ਖੇਡਾਂ ਵਿਚ ਤਾਂਬੇ ਦੇ 2 ਤਗਮੇ ਜਿੱਤੇ। ਇਸੇ ਜਲਾਲ ਪਿੰਡ ਦੇ 83 ਸਾਲਾ ਖਿਡਾਰੀ ਤੇਜ਼ਾ ਸਿੰਘ ਬਰਾੜ ਸਾਬਕਾ ਏਅਰ ਫੋਰਸ ਨੇ 80 ਪਲੱਸ ਕੈਟਾਗਰੀ ਵਿੱਚੋਂ ਸ਼ੋਟਪੁੱਟ ਅਤੇ ਡਿਸਕਸ ਵਿਚੋਂ 2 ਚਾਂਦੀ ਦੇ ਤਗਮੇ ਜਿੱਤੇ। ਇਨਾ ਦੋਨਾਂ ਖ਼ਿਡਾਰੀਆਂ ਨੇ ਚਾਰ ਮੈਡਲ ਜਿੱਤ ਕੇ ਜਲਾਲ ਪਿੰਡ ਜ਼ਿਲ੍ਹਾ ਬਠਿੰਡਾ ਦਾ ਨਾਮ ਰੋਸ਼ਨ ਕੀਤਾ।
ਇਸ ਮਾਣਮੱਤੀ ਪ੍ਰਾਪਤੀ ਤੇ ਜਲਾਲ ਪਿੰਡ ਦੇ ਸਰਪੰਚ, ਸਮੁੱਚੀ ਪੰਚਾਇਤ, ਪਿੰਡ ਦੇ ਨੌਜਵਾਨ ਖਿਡਾਰੀਆਂ, ਖੇਡ ਪ੍ਰੇਮੀਆਂ, ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੱਧੂ ਨੇ ਦੋਨਾਂ ਖ਼ਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਮਾਸਟਰ ਕਸ਼ਮੀਰੀ ਲਾਲ ਧੀਰ ਅਤੇ ਬਾਪੂ ਤੇਜਾ ਸਿੰਘ ਬਰਾੜ ਤੋਂ ਨੌਜਵਾਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਭਾਗ ਲੈ ਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।